ਕਾਠਮੰਡੂ— ਨੇਪਾਲ ਦੇ ਵਿਦੇਸ਼ ਮੰਤਰੀ ਨੇ ਐਤਵਾਰ ਨੂੰ ਕਿਹਾ ਕਿ ਹਾਲ ਹੀ 'ਚ ਸੰਪਨ ਹੋਏ ਸਾਰਕ ਸ਼ਿਖਰ ਸੰਮੇਲਨ 'ਚ ਅਗਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਸਾਰਕ ਦੇ ਹੋਰ ਨੇਤਾਵਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਪਾਕਿਸਤਾਨੀ ਸਮਅਹੁਦਾ ਨਵਾਜ਼ ਸ਼ਰੀਫ ਨੂੰ ਹੱਥ ਮਿਲਾਉਣ ਲਈ ਇੱਕਠੇ ਕਰਨ 'ਚ ਅਹਿਮ ਭੂਮਿਕਾ ਨਿਭਾਈ। ਨੇਪਾਲ ਦੇ ਵਿਦੇਸ਼ ਮੰਤਰੀ ਮਹੇਂਦਰ ਬਹਾਦੁਰ ਪਾਂਡੇ ਨੇ ਕਿਹਾ ਕਿ ਨੇਪਾਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿਰਫ ਹੱਥ ਮਿਲਾਉਣ ਲਈ ਹੀ ਕੋਸ਼ਿਸ਼ ਨਹੀਂ ਕਰ ਰਿਹਾ ਸੀ, ਸਗੋਂ ਅਸੀਂ ਦੋਵਾਂ ਨੇਤਾਵਾਂ ਦੇ ਮਨ ਨੂੰ ਵੀ ਨਜ਼ਦੀਕ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸੀ। ਪਾਂਡੇ ਨੇ ਕਿਹਾ ਕਿ ਸ਼ਿਖਰ ਸੰਮੇਲਨ ਤੋਂ ਪਹਿਲਾਂ ਸਾਰਕ ਨੇਤਾਵਾਂ ਦੀ ਹਿੱਸੇਦਾਰੀ ਲਈ ਉਨ੍ਹਾਂ ਨੂੰ ਸੱਦਾ ਪੱਤਰ ਦਿੰਦੇ ਸਮੇਂ ਮੈਂ ਵਿਅਕਤੀਗਤ ਤੌਰ 'ਤੇ ਸਾਰਕ ਦੇਸ਼ਾਂ ਦੇ ਵਿਦੇਸ਼ ਮੰਤਰੀਆਂ, ਸ਼ਾਸਨ ਪ੍ਰਧਾਨਾਂ ਨੂੰ ਮਿਲਿਆ ਸੀ ਅਤੇ ਉਸ ਸਮੇਂ ਮੈਂ ਵਿਸ਼ਵਾਸ, ਸਮਝ ਦਾ ਮਾਹੌਲ ਬਣਾਉਣ ਅਤੇ ਸਾਰਕ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਰਿਸ਼ਤਿਆਂ 'ਚ ਸੁਧਾਰ ਦੀ ਲੋੜ 'ਤੇ ਜ਼ੋਰ ਦਿੱਤਾ ਸੀ ਤਾਂ ਜੋ ਖੇਤਰੀ ਦੇਸ਼ਾਂ ਦੇ ਇਸ ਸੰਗਠਨ ਨੂੰ ਜ਼ਿਆਦਾ ਪ੍ਰਭਾਵੀ ਬਣਾਇਆ ਜਾ ਸਕੇ।
ਮੋਦੀ ਅਭਿਮਨਿਊ, ਤੋੜ ਦੇਣਗੇ ਚੱਕਰਵਿਊ : ਭਾਗਵਤ
NEXT STORY