ਦੇਹਰਾਦੂਨ/ਹਰਿਦੁਆਰ— ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਨੇ ਨਰਿੰਦਰ ਮੋਦੀ ਸਰਕਾਰ ਦਾ ਮੁਲਾਂਕਣ ਕਰਦੇ ਸਮੇਂ ਥੋੜ੍ਹਾ ਸਬਰ ਰੱਖਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿਚ ਤਬਦੀਲੀ ਲਿਆ ਸਕਦੇ ਹਨ ਪਰ ਮਸ਼ੀਨਰੀ ਪਹਿਲਾਂ ਵਾਲੀ ਹੀ ਕੰਮ ਕਰ ਰਹੀ ਹੈ। ਭਾਗਵਤ ਹਰਿਦੁਆਰ ਵਿਚ ਸਾਧੂਆਂ ਦੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਮੋਦੀ ਦੀ ਤੁਲਨਾ ਮਹਾਭਾਰਤ ਦੇ ਪਾਪੂਲਰ ਹੀਰੋ ਅਭਿਮਨਿਊ ਨਾਲ ਕੀਤੀ। ਅਭਿਮਨਿਊ ਨੂੰ ਕੌਰਵਾਂ ਨੂੰ ਆਖਿਰਕਾਰ 7ਵੇਂ ਚੱਕਰਵਿਊ ਵਿਚ ਘੇਰ ਕੇ ਮਾਰ ਦਿੱਤਾ ਸੀ। ਉਨ੍ਹਾਂ ਨੇ ਆਪਣੇ ਪਿਤਾ ਅਰਜੁਨ ਦੀ ਗੈਰ-ਹਾਜ਼ਰੀ ਵਿਚ ਪਾਂਡਵਾਂ ਵਲੋਂ ਕਮਾਨ ਸੰਭਾਲੀ ਸੀ। ਸੂਤਰਾਂ ਅਨੁਸਾਰ ਇਸ ਸਮਾਗਮ ਵਿਚ ਭਾਗਵਤ ਨੇ ਮੋਦੀ ਲਈ ਕਿਹਾ ਕਿ ਸਾਡੇ ਅਭਿਮਨਿਊ ਚੱਕਰਵਿਊ ਨੂੰ ਤੋੜ ਦੇਣਗੇ।
ਰਿਐਲਿਟੀ ਸ਼ੋਅ 'ਚ ਗੌਹਰ ਖਾਨ ਨੂੰ ਦਰਸ਼ਕ ਨੇ ਮਾਰਿਆ ਥੱਪੜ
NEXT STORY