ਸੁਲਤਾਨਪੁਰ ਲੋਧੀ-ਫਿਲੀਪਾਈਨ 'ਚ ਬਣਨ ਵਾਲੇ ਪਹਿਲੇ ਪੰਜਾਬੀ ਫਿਲੀਪੀਨੋ-ਇੰਡੀਅਨ ਸਕੂਲ ਦਾ ਨੀਂਹ ਪੱਥਰ ਉਥੇ ਭਾਰਤੀ ਰਾਜਦੂਤ ਡੀ.ਐਲ. ਰਾਲਤੇ ਅਤੇ ਵਾਤਾਵਰਣ ਪਰੇਮੀ ਸੰਤ ਬਲਬੀਰ ਸਿੰਘ ਸੀਂਚੇਵਾਲ ਨੇ ਸਾਂਝੇ ਤੌਰ 'ਤੇ ਰੱਖਿਆ। ਇਸ ਮੌਕੇ ਨਵੇਂ ਬਣੇ ਗੁਰੂ ਇਕ ਓਂਕਾਰ ਇੰਡੀਅਨ ਨਿਰਮਲ ਟੈਂਪਲ ਦੀ ਇਮਾਰਤ ਵੀ ਸੰਗਤਾਂ ਨੂੰ ਸਮਰਪਿਤ ਕੀਤੀ ਗਈ। ਇਥੋਂ ਦੇ ਗੁਰੂ ਘਰ ਅਤੇ ਪੰਜਾਬੀ ਸਕੂਲ ਫਿਲੀਪਾਈਨ ਦੇ ਸ਼ਹਿਰ ਪਨਕੀ ਨੇੜੇ ਮਨਕਾਦਾ ਰੋਡ 'ਤੇ ਬਣਾਇਆ ਗਿਆ ਹੈ। ਫਿਲੀਪਾਈਨ ਦੇ ਵੱਖ-ਵੱਖ ਸ਼ਹਿਰਾਂ 'ਚ ਵੱਡੀ ਗਿਣਤੀ 'ਚ ਪੰਜਾਬੀ ਰਹਿੰਦੇ ਹਨ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸਭ ਤੋਂ ਵੱਡੀ ਸਮੱਸਿਆ ਸਕੂਲਾਂ 'ਚ ਆਉਂਦੀ ਹੈ। ਉਥੇ ਵੱਸਦੇ ਪੰਜਾਬੀ ਪਰਿਵਾਰ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦੇ ਇਛੁੱਕ ਹਨ, ਜਿਸ ਨਾਲ ਉਹ ਆਪਣੀ ਮਾਂ ਬੋਲੀ ਨਾਲ ਜੁੜ ਸਕਣ।
ਡੀ.ਐਲ. ਰਾਲਤੇ ਅਤੇ ਸੰਤ ਸੀਂਚੇਵਾਲ ਵਲੋਂ ਨੀਂਹ ਪੱਥਰ ਰੱਖੇ ਜਾਣ ਨਾਲ ਹੀ ਪੰਜਾਬੀ ਸਕੂਲ ਦੀ ਇਮਾਰਤ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪਹਿਲੇ ਪੜਾਅ ਦੌਰਾਨ ਇਸ ਸਕੂਲ ਦੇ 18 ਕਮਰੇ ਬਣਾਏ ਜਾ ਰਹੇ ਹਨ। ਇਨ੍ਹਾਂ ਕਮਰਿਆਂ ਨੂੰ ਬਣਾਉਣ ਲਈ ਪੰਜਾਬੀਆਂ ਨੇ ਦਿਲ ਖੋਲ ਕੇ ਦਾਨ ਦਿੱਤਾ ਹੈ। ਸੰਤ ਸੀਂਚੇਵਾਲ ਜੀ ਨੇ ਪਨਕੀ ਤੋਂ ਕੀਤੀ ਗੱਲਬਾਤ ਦੌਰਾਨ ਦੱਸਿਆ ਕਿ ਫਿਲੀਪਾਈਨ ਦੀ ਗੁਰੂ ਨਾਨਕ ਨਾਮਲੇਵਾ ਸੰਗਤਾਂ ਵਲੋਂ ਕੀਤੀ ਗਈ ਸੇਵਾ ਦੇ ਨਤੀਜੇ ਵਜੋਂ ਗੁਰੂ ਘਰ ਦੀ ਸ਼ਾਨਦਾਰ ਇਮਾਰਤ ਬਣੀ ਗਈ ਹੈ।
ਡੀ.ਐਲ. ਰਾਲਤੇ ਨੇ ਕਿਹਾ ਕਿ ਵਿਦੇਸ਼ਾਂ 'ਚ ਭਾਰਤੀ ਸਖਤ ਮਿਹਨਤ ਦੂਤਘਰ ਤੋਂ ਆਏ ਅਧਿਕਾਰੀਆਂ ਨੇ ਪੰਜਾਬੀਆਂ ਨੂੰ ਪਾਸਪੋਰਟ ਅਤੇ ਹੋਰ ਦਸਤਾਵੇਜ਼ਾਂ ਸੰਬੰਧੀ ਆਉਂਦੀਆਂ ਮੁਸ਼ਕਿਲਾਂ ਵੀ ਸੁਣਨ। ਇਸ ਮੌਕੇ ਸਨਪਾਬਲੋ, ਭਗੂਪਾਨ, ਵੀਜਨ, ਤਰਲਕ, ਬਾਗੀਓ ਆਦਿ ਸ਼ਹਿਰਾਂ ਤੋਂ ਪੰਜਾਬੀ ਸੰਗਤਾਂ ਭਾਰੀ ਗਿਣਤੀ 'ਚ ਆਈਆਂ ਹੋਈਆਂ ਸਨ। ਇਸ ਮੌਕੇ ਆਸਟਰੇਲੀਆ ਤੋਂ ਲਿਵਿੰਗ ਸਟੋਨ ਅਤੇ ਮਿਲ.ਕਿਲੇਰੀ ਅੰਬੈਸਡਰ ਦੇ ਸੈਕਟਰੀ ਮਹੇਸ਼ ਯਾਦਵ, ਇਕਬਾਲ ਸਿੰਘ, ਮੱਖਣ ਸਿੰਘ, ਹਰਦੀਪ ਸਿੰਘ, ਸੰਦੀਪ ਸਿੰਘ, ਦਲਜੀਤ ਸਿੰਘ, ਦਰਬਾਰਾ ਸਿੰਘ, ਲੈਹੰਬਰ ਸਿੰਘ ਆਦਿ ਮੌਜੂਦ ਸਨ।
'ਮੋਦੀ-ਸ਼ਰੀਫ ਦੇ ਹੱਥ ਮਿਲਾਉਣ 'ਚ ਅਫਗਾਨਿਸਤਾਨ ਦੇ ਰਾਸ਼ਟਰਪਤੀ ਦੀ ਮੁੱਖ ਭੂਮਿਕਾ'
NEXT STORY