ਮੁਕਤਸਰ- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਨ ਲਈ ਸ਼ੁਰੂ ਕੀਤੀ ਗਈ ਸੰਗਤ ਦਰਸ਼ਨ ਦੀ ਮੁਹਿੰਮ ਅਧੀਨ ਵੱਖ-ਵੱਖ ਪਿੰਡਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਬਾਦਲ ਸਾਬ੍ਹ ਨੂੰ ਜਦੋਂ ਮੀਡੀਆ ਵਲੋਂ ਪੁੱਛਿਆ ਗਿਆ ਕੀ ਨਵਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ 'ਚ ਜਿਨਾਂ ਲੋਕਾਂ ਨੂੰ ਰਾਹਤ ਮਿਲੀ ਸੀ, ਉਸ 'ਚ ਘਪਲਾ ਹੋਇਆ ਹੈ ਤਾਂ ਬਾਦਲ ਸਾਬ੍ਹ ਨੇ ਉਸ ਦਾ ਜਵਾਬ ਕੁਝ ਇਸ ਅੰਦਾਜ਼ 'ਚ ਦਿੱਤਾ।
ਬਾਦਲ ਸਾਬ੍ਹ ਨੇ ਨਵਜੋਤ ਕੌਰ ਦੇ ਇਸ ਬਿਆਨ ਬਾਰੇ ਕਿਹਾ ਕਿ ਉਨ੍ਹਾਂ ਨੇ ਜੋ ਕਿਹਾ ਮੈਂ ਹੁਣ ਉਸ ਬਾਰੇ ਕੀ ਆਖਾ। ਜੇਕਰ ਇਸ ਬਾਰੇ ਪੂਰੀ ਜਾਣਕਾਰੀ ਮਿਲਦੀ ਹੈ ਤਾਂ ਮੈਂ ਇਸ ਮਾਮਲੇ ਦੀ ਜਾਂਚ ਕਰਾਂਗਾ। ਇਸ ਮੌਕੇ ਬਾਦਲ ਸਾਬ੍ਹ ਨੇ ਇਹ ਵੀ ਕਿਹਾ ਕਿ ਵਾਟਰ ਸਪਲਾਈ ਦੇ ਐਸ. ਸੀ. ਅਤੇ ਐਕਸੀਅਨ ਵਲੋਂ ਕੰਮਾਂ 'ਚ ਕੀਤੀ ਗਈ ਅਣਗਹਿਲੀ 'ਤੇ ਇਸ ਦੀ ਜਾਂਚ ਕਰਵਾਈ ਜਾਵੇਗੀ।
ਫਿਲੀਪਾਈਨ 'ਚ ਬਣੇਗਾ ਪਹਿਲਾਂ ਪੰਜਾਬੀ ਸਕੂਲ
NEXT STORY