ਅੰਮ੍ਰਿਤਸਰ- ਇੰਡੀਅਨ ਆਈਡਰ ਸੀਜ਼ਨ-6 ਦੇ ਜੇਤੂ ਰਹੇ ਅੰਮ੍ਰਿਤਸਰ ਦੇ ਵਿਪੁਲ ਮੇਹਤਾ ਦਾ ਪਲੇਅਬੈਕ ਸਿੰਗਰ ਬਣਨ ਦਾ ਸੁਪਨਾ ਆਖਰਕਾਰ ਪੂਰਾ ਹੋ ਗਿਆ। ਬਾਲੀਵੁੱਡ ਦੇ ਮਸ਼ਹੂਰ ਸਿਨੇਮਾਟੋਗ੍ਰਾਫਰ ਅਸ਼ੋਕ ਪ੍ਰਧਾਨ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਵੈਡਿੰਗ ਪੁਲਾਵ' ਦੇ ਇਕ ਗੀਤ ਨੂੰ ਵਿਪੁਲ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਗੀਤ ਦੇ ਬੋਲ 'ਇਸ਼ਕ ਦਾ ਪੰਗਾ...' ਹੈ, ਜਿਸ ਪੰਜਾਬੀ ਟਚ ਦਿੱਤਾ ਗਿਆ ਹੈ। ਫਿਲਮ ਦੇ ਮਿਊਜ਼ਿਕ ਡਾਇਰੈਕਟਰ ਸਲੀਮ ਸੁਲੇਮਾਨ ਹੈ। ਵਿਪੁਲ ਨੂੰ ਜਿੱਥੇ ਇਸ ਗੱਲ ਦੀ ਖੁਸ਼ੀ ਹੈ ਕਿ ਅੰਮ੍ਰਿਤਸਰ ਦੇ ਲੋਕਾਂ ਦੇ ਪਿਆਰ ਕਾਰਨ ਉਹ ਇਸ ਮੁਕਾਮ ਤੱਕ ਪੁੱਜੇ, ਉੱਥੇ ਹੀ ਇਸ ਗੱਲ ਦਾ ਦੁਖ ਹੈ ਕਿ ਪੰਜਾਬ ਸਰਕਾਰ ਵੱਲੋਂ ਅੱਜ ਤੱਕ ਕਦੇ ਉਨ੍ਹਾਂ ਨੂੰ ਸਨਮਾਨਤ ਨਹੀਂ ਕੀਤਾ ਗਿਆ। ਉਹ ਅੱਜ ਵੀ ਇਸੇ ਇੰਤਜ਼ਾਰ 'ਚ ਹਨ। 23 ਸਾਲਾ ਵਿਪੁਲ ਨੇ ਦੱਸਿਆ ਕਿ 2012 'ਚ ਇੰਡੀਅਨ ਆਈਡਲ ਬਣਨ ਦੇ ਬਾਅਦ ਤੋਂ ਹੁਣ ਤੱਕ ਦੇਸ਼-ਵਿਦੇਸ਼ 'ਚ ਕਰੀਬ 400 ਲਾਈਵ ਸ਼ੋਅ ਕਰ ਚੁੱਕੇ ਹਨ।
ਹਾਲ ਹੀ 'ਚ ਬਾਲੀਵੁੱਡ ਦੇ ਮਿਊਜ਼ਿਕ ਡਾਇਰੈਕਟਰ ਸਲੀਮ ਸੁਲੇਮਾਨ ਦੇ ਨਾਲ ਨਾਰਥ ਅਮਰੀਕਾ 'ਚ 27 ਅਕਤੂਬ ਤੋਂ 24 ਨਵੰਬਰ ਤੱਕ ਉਨ੍ਹਾਂ 10 ਲਾਈਵ ਕੰਸਰਟ ਕੀਤੇ, ਜਿਸ 'ਚ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ। ਇਸ ਟੂਰ ਦੌਰਾਨ ਐੱਨ. ਆਰ. ਆਈ. ਕਪਿਲ ਸ਼ਰਮਾ ਦਾ ਉਨ੍ਹਾਂ ਨੂੰ ਕਾਫੀ ਸਹਿਯੋਗ ਰਿਹਾ। ਪੁਤਲੀ ਘਰ ਦੇ ਸੀਨੀਅਰ ਸਟਡੀ ਸਕੂਲ ਤੋਂ ਸਕੂਲਿੰਗ ਕਰਨ ਤੋਂ ਬਾਅਦ ਵਿਪੁਲ ਨੇ ਡੀ. ਏ. ਵੀ. ਕਾਲਜ ਤੋਂ ਮਾਸ ਕਮਿਊਨੀਕੇਸ਼ਨ 'ਚ ਬੈਚਲਰ ਡਿਗਰੀ ਹਾਸਲ ਕੀਤੀ। ਉਹ ਕਹਿੰਦੇ ਹਨ ਕਿ ਸਿਗਿੰਗ ਪ੍ਰੋਫੈਸ਼ਨ ਕਾਰਨ ਜ਼ਿਆਦਾਤਰ ਉਹ ਮੁੰਬਈ 'ਚ ਹੀ ਰਹਿੰਦੇ ਹਨ, ਜਦੋਂ ਸਮਾਂ ਮਿਲਦਾ ਹੈ ਅੰਮ੍ਰਿਤਸਰ ਆ ਜਾਂਦਾ ਹਾਂ।
ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਸਿੰਗਰ ਨੂੰ ਕਾਪੀ ਕਰਨਾ ਕੋਈ ਮੁਸ਼ਕਲ ਗੱਲ ਨਹੀਂ ਹੁੰਦੀ, ਉਸ ਸਿੰਗਰ ਦੀਆਂ ਖੂਬੀਆਂ ਖੁਦ 'ਚ ਚੰਗੇ ਤਰੀਕੇ ਨਾਲ ਢਾਲ ਪਾਉਣਾ ਇਹ ਮਾਇਨੇ ਰੱਖਦਾ ਹੈ। ਪੰਜਾਬੀ ਗਾਇਕਾਂ 'ਚੋਂ ਗੁਰਦਾਸ ਮਾਨ ਨੂੰ ਆਪਣੀ ਮਨਪਸੰਦ ਸਿੰਗਰ ਮੰਨਣ ਵਾਲੇ ਇਸ ਨੌਜਵਾਨ ਗਾਇਕ ਦੀ ਦਿਲੀ ਇੱਛਾ ਹੈ ਕਿ ਉਹ ਮਾਨ ਸਾਹਿਬ ਦੇ ਛੱਲਾ ਗੀਤ ਨੂੰ ਨਵੇਂ ਮਿਊਜ਼ਿਕ 'ਚ ਆਪਣੀ ਆਵਾਜ਼ 'ਚ ਉਨ੍ਹਾਂ ਨਾਲ ਗਾਉਣ।
ਖੁਦ ਹੀ ਲਾਹ ਕੇ ਬਾਬੇ ਨੂੰ ਫੜ੍ਹਾਇਆ ਸੋਨਾ ਫਿਰ ਬਾਬਾ ਕਿੱਥੋਂ ਸੀ ਹੱਥ ਆਉਣਾ!
NEXT STORY