ਜਲੰਧਰ- ਪਰਮਾਤਮਾ ਨੇ ਇਸ ਧਰਤੀ 'ਤੇ ਵਿਚਰੇ ਸਾਰੇ ਮਨੁੱਖਾਂ ਨੂੰ ਸਿਹਤਮੰਦ ਸਰੀਰ ਦਿੱਤਾ ਅਤੇ ਇਸ ਸਿਹਤਮੰਦ ਸਰੀਰ ਵਿਚ ਇਕ ਨਰੋਇਆ ਦਿਮਾਗ ਬਖਸ਼ਿਆ ਹੈ। ਇਸ ਲਈ ਸਭ ਤੋਂ ਪਹਿਲਾਂ ਕੰਮ ਸਾਡਾ ਇਹ ਬਣਦਾ ਹੈ ਕਿ ਅਸੀਂ ਆਪਣੇ ਸਰੀਰ ਨੂੰ ਨਰੋਇਆ ਅਤੇ ਸਿਹਤਮੰਦ ਕਿਵੇਂ ਰੱਖਣਾ ਹੈ? ਅੱਜ ਦੇ ਮਸ਼ੀਨੀ ਯੁੱਗ ਵਿਚ ਭਾਵੇਂ ਅਸੀਂ ਬਹੁਤ ਤਰੱਕੀ ਕਰ ਲਈ ਹੈ ਪਰ ਮਨੁੱਖ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਐਨਾ ਕੁ ਰੁੱਝ ਗਿਆ ਹੈ ਕਿ ਉਹ ਆਪਣੀ ਸਿਹਤ ਵੱਲ ਧਿਆਨ ਨਹੀਂ ਦਿੰਦਾ। ਜਿਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਮਨੁੱਖ ਆਪਣੇ ਆਪ ਨੂੰ ਕਈ ਬੀਮਾਰੀਆਂ ਨਾਲ ਘੇਰ ਲੈਂਦਾ ਹੈ। ਜਿਸ ਦੇ ਸਿੱਟੇ ਵਜੋਂ ਮਨੁੱਖ ਆਪਣੀ ਨਾ-ਸਮਝੀ ਕਾਰਨ ਐਚ. ਆਈ. ਵੀ. ਏਡਜ਼ ਜਿਹੀਆਂ ਭਿਆਨਕ ਬੀਮਾਰੀਆਂ ਨੂੰ ਆਪਣੇ ਸਰੀਰ ਅੰਦਰ ਥਾਂ ਦੇ ਦਿੱਤੀ ਹੈ। ਇਹ ਇਕ ਅਜਿਹੀ ਭਿਆਨਕ ਬੀਮਾਰੀ ਹੈ, ਜਿਸ ਦਾ ਅਰਥ ਹੈ ਕਿ 'ਐਕੁਆਇਡ ਇਮਿਊਨੋ ਡੈਫੀਸ਼ੀਐਂਸੀ ਸਿੰਡਰੋਮ'।ਅੱਜ 'ਏਡਜ਼ ਦਿਵਸ' ਹੈ। ਇਕ ਦਸੰਬਰ ਨੂੰ ਏਡਜ਼ ਪ੍ਰਤੀ ਜਾਗਰੂਕਤਾ ਬਾਰੇ ਦੱਸਿਆ ਜਾਂਦਾ ਹੈ।
ਆਓ ਤੁਹਾਨੂੰ ਦੱਸਦੇ ਹਾਂ ਕਿ ਏਡਜ਼ ਦੀ ਬੀਮਾਰੀ ਕਿਵੇਂ ਫੈਲਦੀ ਹੈ-
ਇਹ ਇਕ ਅਜਿਹੀ ਬੀਮਾਰੀ ਹੈ, ਜੋ ਕਿ ਮਨੁੱਖ ਵਲੋਂ ਸਹੇੜੀ ਇਕ ਸਮੱਸਿਆ ਹੈ। ਏਡਜ਼ ਮੁੱਖ ਤੌਰ 'ਤੇ ਅਸੁਰੱਖਿਅਤ ਯੌਨ ਸੰਬੰਧ ਬਣਾਉਣ, ਪ੍ਰਭਾਵਿਤ ਵਿਅਕਤੀ ਦੀ ਬੀਮਾਰੀ ਵਾਲਾ ਖੂਨ ਦੂਜੇ ਮਨੁੱਖ ਨੂੰ ਚੜ੍ਹਾ ਦੇਣ ਕਾਰਨ ਫੈਲਦੀ ਹੈ। ਬਸ ਇੰਨਾ ਹੀ ਨਹੀਂ ਏਡਜ਼ ਤੋਂ ਪ੍ਰਭਾਵਿਤ ਮਾਂ ਤੋਂ ਉਸ ਦੇ ਬੱਚੇ ਨੂੰ ਇਹ ਬੀਮਾਰੀ ਹੋ ਸਕਦੀ ਹੈ। ਏਡਜ਼ ਜਿਹਾ ਵਾਇਰਸ ਸਾਡੇ ਸਰੀਰ ਅੰਦਰ ਜਾਣ ਨਾਲ ਸਾਨੂੰ ਇਹ ਬੀਮਾਰੀ ਘੇਰ ਲੈਂਦੀ ਹੈ। ਨਸ਼ੇ ਦੀ ਵਰਤੋਂ ਕਰਨ ਵਾਲੇ ਜਦੋਂ ਇਕ ਹੀ ਸੂਈ ਦੀ ਵਰਤੋਂ ਕਰ ਲੈਂਦੇ ਹਨ ਤਾਂ ਜਿਸ ਵਿਅਕਤੀ ਨੂੰ ਏਡਜ਼ ਦੀ ਬੀਮਾਰੀ ਹੁੰਦੀ ਹੈ, ਉਸ ਦੇ ਅੰਦਰ ਇਹ ਵਾਇਰਸ ਚਲਾ ਜਾਂਦਾ ਹੈ ਅਤੇ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਇਹ ਬੀਮਾਰੀ ਜਕੜ ਲੈਂਦੀ ਹੈ। ਏਡਜ਼ ਜਿਹੀ ਭਿਆਨਕ ਬੀਮਾਰੀ ਦਾ ਕਾਰਨ ਇਹ ਨਹੀਂ ਕਿ ਉਸ ਨੇ ਕਿਸੇ ਨਾਲ ਅਸੁਰੱਖਿਅਤ ਸੰਬੰਧ ਬਣਾਏ ਹਨ, ਇਸ ਦੇ ਪਿੱਛੇ ਦਾ ਕਾਰਨ ਇਹ ਵੀ ਹੈ ਕਿ ਕਿਸੇ ਦੂਜੇ ਦੀ ਸ਼ੇਵਿੰਗ ਬਲੇਡ ਆਪਸ ਵਿਚ ਵਰਤਣ, ਟੈਟੂ ਖੁਦਵਾਉਣ ਵਰਤੀ ਗਈ ਅਣਗਹਿਲੀ ਕਾਰਨ ਵੀ ਹੋ ਸਕਦੀ ਹੈ।
ਇਸ ਬੀਮਾਰੀ ਦੇ ਲੱਗ ਜਾਣ ਕਾਰਨ ਇਕ ਮਹੀਨੇ ਦੇ ਅੰਦਰ ਮਨੁੱਖ ਦਾ ਭਾਰ ਘੱਟ ਜਾਂਦਾ ਹੈ। ਚਮੜੀ 'ਤੇ ਖੁਜਲੀ ਹੋਣ ਲੱਗਦੀ ਹੈ ਅਤੇ ਇਸ ਬੀਮਾਰੀ ਨਾਲ ਪੀੜਤ ਵਿਅਕਤੀ ਨੂੰ ਬੁਖਾਰ ਰਹਿੰਦਾ ਹੈ।
ਇਹ ਸਾਡੀ ਹੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਸ ਕਿਸੇ ਨੂੰ ਏਡਜ਼ ਜਿਹੀ ਬੀਮਾਰੀ ਘੇਰ ਲੈਂਦੀ ਹੈ ਤਾਂ ਉਸ ਰੋਗੀ ਨਾਲ ਹਮਦਰਦੀ ਜਿਹਾ ਵਰਤਾਅ ਕੀਤਾ ਜਾਵੇ ਤਾਂ ਕਿ ਉਹ ਆਪਣੀ ਜ਼ਿੰਦਗੀ ਆਮ ਲੋਕਾਂ ਵਾਂਗ ਬਤੀਤ ਕਰ ਸਕੇ। ਏਡਜ਼ ਹੱਥ ਮਿਲਾਉਣ ਨਾਲ ਜਾਂ ਨਾਲ ਖਾਣਾ ਖਾਣ ਨਾਲ ਨਹੀਂ ਫੈਲਦੀ। ਇਸ ਲਈ ਉਸ ਵਿਅਕਤੀ ਦੇ ਨਾਲ ਅਜਿਹਾ ਵਰਤਾਅ ਨਾ ਕੀਤਾ ਜਾਵੇ ਜਿਸ ਕਾਰਨ ਉਹ ਸ਼ਰਮਿੰਦਗੀ ਮਹਿਸੂਸ ਕਰੇ। ਇਸ ਬੀਮਾਰੀ ਤੋਂ ਬਚਣ ਦਾ ਇਕੋ ਹੀ ਤਰੀਕਾ ਹੈ ਕਿ ਪੂਰੇ ਸਮਾਜ ਵਿਚ ਨੌਜਵਾਨਾਂ, ਔਰਤਾਂ ਅਤੇ ਮਰਦਾਂ ਨੂੰ ਇਸ ਬੀਮਾਰੀ ਬਾਰੇ ਜਾਗਰੂਕ ਕੀਤਾ ਜਾਵੇ।
ਪੂਰਾ ਹੋਇਆ ਵਿਪੁਲ ਮੇਹਤਾ ਦਾ ਪਲੇਅਬੈਕ ਸਿੰਗਰ ਬਣਨ ਦਾ ਸੁਪਨਾ
NEXT STORY