ਸੰਗਰੂਰ-ਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ ਦੀਆਂ ਕਰਤੂਤਾਂ ਸਾਹਮਣੇ ਆਉਣ ਤੋਂ ਬਾਅਦ ਲੋਕ ਉਸ ਦਿਨ ਨੂੰ ਕੋਸ ਰਹੇ ਹਨ, ਜਦੋਂ ਉਹ ਇਸ ਆਸ਼ਰਮ 'ਚ ਆ ਕੇ ਉਸ ਨਾਲ ਜੁੜੇ ਸਨ। ਅਜਿਹਾ ਹੀ ਮਾਮਲਾ ਪੰਜਾਬ ਦੇ ਸੰਗਰੂਰ 'ਚ ਸਾਹਮਣੇ ਆਇਆ ਹੈ, ਜਿੱਥੇ ਘਰ 'ਚ ਖੁਸ਼ਹਾਲੀ ਦੇਖਣ ਤੋਂ ਪਹਿਲਾਂ ਹੀ ਮਲਕੀਤ ਨਾਂ ਦੀ ਔਰਤ ਨੇ ਰਾਮਪਾਲ ਦੇ ਆਸ਼ਰਮ 'ਚ ਆਪਣੀ ਜਾਨ ਗੁਆ ਦਿੱਤੀ।
ਸੂਤਰਾਂ ਮੁਤਾਬਕ ਮਲਕੀਤ ਨੂੰ ਸਾਹ ਦੀ ਬੀਮਾਰੀ ਸੀ, ਜਿਸ ਕਾਰਨ ਮਲਕੀਤ ਦੇ ਭਰਾ ਦਾ ਬੇਟਾ ਜਸਵਿੰਦਰ ਸਿੰਘ ਉਸ ਨੂੰ ਪਹਿਲੀ ਵਾਰ ਰਾਮਪਾਲ ਦੇ ਆਸ਼ਰਮ 'ਚ ਲੈ ਗਿਆ। ਜਸਵਿੰਦਰ ਦਾ ਕਹਿਣਾ ਸੀ ਕਿ ਰਾਮਪਾਲ ਦੇ ਹੱਥਾਂ 'ਚ ਸ਼ਿਫਾ ਹੈ ਅਤੇ ਉਸ ਦੇ ਆਸ਼ਰੀਵਾਦ ਨਾਲ ਬੀਮਾਰੀ ਠੀਕ ਹੋ ਜਾਵੇਗੀ। ਇਸ ਤੋਂ ਬਾਅਦ ਮਲਕੀਤ ਰਾਮਪਾਲ ਦੇ ਆਸ਼ਰਮ ਨਾਲ ਜੁੜ ਗਈ। ਇਸ ਦੌਰਾਨ ਉਹ ਆਪਣੀ ਬੇਟੀ ਨੂੰ ਵੀ ਰਾਮਪਾਲ ਦੇ ਆਸ਼ਰਮ 'ਚ ਲੈ ਗਈ।
ਵਿਆਹ ਦੇ 12 ਸਾਲਾਂ ਬਾਅਦ ਵੀ ਉਸ ਦੀ ਬੇਟੀ ਨੂੰ ਕੋਈ ਬੱਚਾ ਨਹੀਂ ਹੋਇਆ। ਮਲਕੀਤ ਦਾ ਮੰਨਣਾ ਸੀ ਕਿ ਰਾਮਪਾਲ ਦਾ ਆਸ਼ੀਰਵਾਦ ਮਿਲਣ ਨਾਲ ਬੇਟੀ ਦੀ ਗੋਦ ਭਰ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਮਲਕੀਤ ਦਾ ਪਤੀ ਨਹੀਂ ਚਾਹੁੰਦਾ ਸੀ ਕਿ ਉਹ ਫਿਰ ਤੋਂ ਉੱਥੇ ਜਾਵੇ ਪਰ ਜ਼ਬਰਦਸਤੀ ਕਰਕੇ ਮਲਕੀਤ ਉਸ ਨੂੰ ਆਪਣੇ ਨਾਲ ਲੈ ਜਾਂਦੀ ਸੀ। ਮਲਕੀਤ ਨੂੰ ਰਾਮਪਾਲ 'ਤੇ ਪੂਰਾ ਵਿਸ਼ਵਾਸ਼ ਹੋ ਗਿਆ ਸੀ ਅਤੇ ਉਸ ਨੂੰ ਲੱਗਦਾ ਸੀ ਕਿ ਉਸ ਦੇ ਘਰ ਖੁਸ਼ੀਆਂ ਵਾਪਸ ਆ ਜਾਣਗੀਆਂ।
ਮਲਕੀਤ ਦਾ ਸੁਪਨਾ ਸੀ ਕਿ ਉਹ ਆਪਣੇ ਸਭ ਤੋਂ ਛੋਟੇ ਬੇਟੇ ਦਾ ਵਿਆਹ ਧੂਮ-ਧਾਮ ਨਾਲ ਕਰੇਗੀ ਪਰ ਉਸ ਨੂੰ ਕੀ ਪਤਾ ਸੀ ਕਿ ਵਿਆਹ ਦੀ ਜਗ੍ਹਾ ਉਸ ਦੇ ਆਪਣੇ ਹੀ ਤੇਰਵੇਂ ਦੀ ਰਸਮ ਹੋ ਜਾਵੇਗੀ। ਰਾਮਪਾਲ ਦੇ ਆਸ਼ਰਮ 'ਚ ਪੁਲਸ ਵਲੋਂ ਛੱਡੀ ਗਈ ਹੰਝੂ ਗੈਸ ਅਤੇ ਇਸ ਤੋਂ ਬਾਅਦ ਮਚੀ ਭੱਜਦੌੜ 'ਚ ਮਲਕੀਤ ਨੇ ਆਪਣੀ ਜਾਨ ਗੁਆ ਦਿੱਤੀ। ਦੂਜੇ ਪਾਸੇ ਮਲਕੀਤ ਦੇ ਪਤੀ ਦਾ ਕਹਿਣਾ ਹੈ ਕਿ ਜੇਕਰ ਉਸ ਨੂੰ ਪਤਾ ਹੁੰਦਾ ਕਿ ਰਾਮਪਾਲ 'ਤੇ ਕੇਸ ਚੱਲ ਰਹੇ ਹਨ ਤਾਂ ਉਹ ਆਪਣੀ ਪਤਨੀ ਨੂੰ ਉੱਥੇ ਕਦੇ ਨਹੀਂ ਜਾਣ ਦਿੰਦਾ।
4 ਕਿਲੋ ਭੁੱਕੀ ਸਣੇ ਔਰਤ ਤਸਕਰ ਕਾਬੂ
NEXT STORY