ਸੰਗਤ ਮੰਡੀ (ਮਨਜੀਤ) - ਥਾਣਾ ਸੰਗਤ ਦੀ ਪੁਲਸ ਨੇ ਪਿੰਡ ਜੱਸੀ ਬਾਗਵਾਲੀ ਵਿਖੇ ਇਕ ਔਰਤ ਨੂੰ 4 ਕਿਲੋ ਭੁੱਕੀ ਸਮੇਤ ਕਾਬੂ ਕੀਤਾ ਹੈ। ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਪੁਲਸ ਪਾਰਟੀ ਵਲੋਂ ਇਲਾਕੇ ਦੇ ਪਿੰਡਾਂ 'ਚ ਗਸ਼ਤ ਕੀਤੀ ਜਾ ਰਹੀ ਸੀ। ਜਿਸ ਦੌਰਾਨ ਉਹ ਉਕਤ ਪਿੰਡ ਦੇ ਬੱਸ ਅੱਡੇ ਨਜ਼ਦੀਕ ਆਏ ਤਾਂ ਇਕ ਔਰਤ ਸ਼ੱਕੀ ਹਾਲਤ 'ਚ ਹੱਥ 'ਚ ਥੈਲਾ ਫੜ ਕੇ ਆ ਰਹੀ ਸੀ।
ਪੁਲਸ ਪਾਰਟੀ ਵਲੋਂ ਜਦ ਔਰਤ ਦੇ ਥੈਲੇ ਦੀ ਤਲਾਸ਼ੀ ਲਈ ਤਾਂ ਉਸ 'ਚੋਂ 4 ਕਿਲੋ ਭੁੱਕੀ ਬਰਾਮਦ ਹੋਈ। ਇਸ ਔਰਤ ਦੀ ਪਛਾਣ ਜਸਵੀਰ ਕੌਰ ਪਤਨੀ ਮੱਲ ਸਿੰਘ ਵਾਸੀ ਢਿੱਲਵਾਂ (ਫ਼ਰੀਦਕੋਟ) ਵਜੋਂ ਹੋਈ ਹੈ। ਪੁਲਸ ਨੇ ਉਕਤ ਔਰਤ ਦੇ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਹਵਾਲਾਤ 'ਚ ਬੰਦ ਕਰ ਦਿੱਤਾ ਹੈ।
ਸਨਸਨੀਖੇਜ਼ ਹੈ 1 ਕਰੋੜ ਦੀ ਲੁੱਟ ਦੀ ਵਾਰਦਾਤ
NEXT STORY