ਮੋਹਾਲੀ : ਛੋਟੀ ਉਮਰ ਵਿਚ ਬਿਨਾਂ ਕਿਸੇ ਦਾ ਸੁਝਾਅ ਅਤੇ ਮਦਦ ਲਇਆਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਜਜ਼ਬਾ ਬਹੁਤ ਘੱਟ ਬੱਚਿਆਂ ਵਿਚ ਨਜ਼ਰ ਆਉਂਦਾ ਹੈ। ਬਿਲਕੁਲ ਇਸੇ ਤਰ੍ਹਾਂ ਇਕ 15 ਸਾਲਾ ਬੱਚੇ ਕਮਲ ਨੇ ਇਹ ਕਾਰਨਾਮਾ ਕਰ ਦਿਖਾਇਆ ਹੈ। ਆਪਣੇ ਸਾਈਕਲ ਦੇ ਹੈਂਡਲ ਨੂੰ ਲਾਹ ਕੇ ਉਸ 'ਤੇ ਮਾਰੂਤੀ-800 ਦਾ ਸਟੇਅਰਿੰਗ ਲਗਾ ਕੇ ਸਾਈਕਲ ਨੂੰ ਤਿਆਰ ਕਰ ਕੇ ਡਿਜ਼ਾਈਨਿੰਗ ਦੀ ਸ਼ੁਰੂਆਤ ਕੀਤੀ ਹੈ। ਇਹ ਇੰਨਾ ਸੌਖਾ ਨਹੀਂ ਸੀ ਕਿਉਂਕਿ ਆਰਥਿਕ ਤੰਗੀ ਕਾਰਨ ਘਰ ਦੇ ਹਾਲਾਤ ਕੁਝ ਚੰਗੇ ਨਹੀਂ ਚੱਲ ਰਹੇ ਸਨ। ਇਨ੍ਹਾਂ ਹਾਲਤਾਂ ਵਿਚ ਵੀ ਸਾਈਕਲ ਨਾਲ ਛੇੜਛਾੜ ਕਰਨ 'ਚ ਪਰਿਵਾਰ ਵਾਲਿਆਂ ਦੀ ਮਨਜ਼ੂਰੀ ਨਹੀਂ ਸੀ ਪਰ ਫਿਰ ਵੀ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਕਮਲ ਨੇ ਕੋਈ ਕਸਰ ਨਹੀਂ ਛੱਡੀ।
ਮਾਰੂਤੀ-800 ਦਾ ਸਟੇਅਰਿੰਗ ਲਗਾ ਕੇ ਆਪਣੀ ਗੱਡੀ ਦਾ ਸ਼ੌਕ ਇਸ ਤਰ੍ਹਾਂ ਪੂਰਾ ਕੀਤਾ ਕਿ ਰਾਹਗੀਰਾਂ ਤੋਂ ਇਲਾਵਾ ਸਕੂਲ ਦੇ ਟੀਚਰ ਅਤੇ ਦੋਸਤ ਵੀ ਸਿਫਤਾਂ ਦੇ ਪੁਲ ਬੰਨ੍ਹਦੇ ਨਹੀਂ ਥੱਕਦੇ। ਸਰਕਾਰੀ ਮਾਡਲ ਸਕੂਲ ਫੇਜ਼-3 ਬੀ 1 ਵਿਚ 9ਵੀਂ ਕਲਾਸ 'ਚ ਪੜ੍ਹ ਰਹੇ ਕਮਲ ਨੇ ਦੱਸਿਆ ਕਿ ਸਕੂਲ ਜਾਣ ਅਤੇ ਘਰ ਆਉਣ ਵੇਲੇ ਹਰ ਕੋਈ ਰਸਤੇ ਵਿਚ ਰੋਕ ਕੇ ਉਸ ਦੇ ਸਾਈਕਲ 'ਤੇ ਲੱਗੇ ਸਟੇਅਰਿੰਗ ਬਾਰੇ ਪੁੱਛਦਾ ਹੈ। ਕਈ ਵਾਰ ਤਾਂ ਟ੍ਰੈਫਿਕ ਪੁਲਸ ਕਰਮਚਾਰੀ ਵੀ ਦੇਖ ਕੇ ਹੈਰਾਨ ਰਹਿ ਜਾਂਦੇ ਹਨ।
9ਵੀਂ 'ਚ ਪੜ੍ਹਣ ਵਾਲੇ ਕਮਲ ਦੇ ਤਿੰਨ ਭਰਾ ਹੋਰ ਹਨ ਅਤੇ ਮੂਲ ਰੂਪ ਵਿਚ ਨੇਪਾਲ ਦੇ ਰਹਿਣ ਵਾਲੇ ਹਨ। ਕਮਲ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਲੱਗਭਗ ਇਕ ਸਾਲ ਪਹਿਲਾਂ ਗੱਡੀਆਂ ਦੀ ਫੈਕਟਰੀ ਵਿਚ ਕੰਮ ਕਰਦਾ ਸੀ। ਉਥੇ ਉਹ ਆਪਣੇ ਭਰਾ ਨਾਲ ਜਾਂਦਾ ਸੀ। ਇਕ ਵਾਰ ਉਸ ਨੇ ਉਥੋਂ ਪੁਰਾਣਾ ਅਤੇ ਟੁੱਟਾ ਹੋਇਆ ਸਟੇਅਰਿੰਗ ਲਿਆ। ਇਸ ਪਿੱਛੋਂ ਉਹ ਉਸ ਨੂੰ ਆਪਣੇ ਪਾਪਾ ਕੋਲ ਫੇਜ਼-8 ਇੰਡਸਟਰੀਅਲ ਏਰੀਆ ਵਿਚ ਲੈ ਗਿਆ ਅਤੇ ਉਥੇ ਜਾ ਕੇ ਉਸ ਦੇ ਪਾਪਾ ਨੇ ਉਸ ਦੇ ਸਾਈਕਲ ਦਾ ਹੈਂਡਲ ਲਾਹ ਕੇ ਗੱਡੀ ਦੇ ਸਟੇਅਰਿੰਗ ਨੂੰ ਵੈਲਡਿੰਗ ਨਾਲ ਜੋੜ ਦਿੱਤਾ।
ਕਮਲ ਨੇ ਅੱਗੇ ਦੱਸਿਆ ਕਿ ਉਸ ਦੇ ਸੁਪਨੇ ਤਾਂ ਬਹੁਤ ਹਨ ਪਰ ਆਰਥਿਕ ਤੰਗੀ ਕਾਰਨ ਉਹ ਬੇਵੱਸ ਹੈ। ਉਹ ਇਕ ਸਪੈਸ਼ਲ ਮੋਟਰਸਾਈਕਲ ਦਾ ਡਿਜ਼ਾਈਨ ਬਣਾਉਣਾ ਚਾਹੁੰਦਾ ਹੈ ਤਾਂਕਿ ਉਹ ਦੁਨੀਆ ਨੂੰ ਕੁਝ ਕਰਕੇ ਦਿਖਾ ਸਕੇ ਪਰ ਆਰਥਿਕ ਤੰਗੀ ਕਾਰਨ ਉਹ ਆਪਣੀ ਪੜ੍ਹਾਈ ਵੀ ਪੂਰੀ ਨਹੀਂ ਕਰ ਸਕਦਾ।
'ਆਸ਼ੂਤੋਸ਼ ਮਾਮਲੇ 'ਚ ਹਾਈਕੋਰਟ ਦਾ ਵੱਡਾ ਫੈਸਲਾ
NEXT STORY