ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੋਮਵਾਰ ਨੂੰ ਕੰਪਿਊਟਰ ਕਮੇਟੀ ਦੇ ਚੇਅਰਮੈਨ ਅਤੇ ਜੱਜ ਜਸਟਿਸ ਹੇਮੰਤ ਗੁਪਤਾ ਨੇ ਨਵੀਂ ਆਪਟੀਕਲ ਫਾਈਬਰ ਬੇਸ ਲੀਜ਼ ਲਾਈਨ ਵਾਈ-ਫਾਈ ਅਤੇ ਈ-ਫਲਾਈਂਗ ਸਿਸਟਮ ਦੀ ਸ਼ੁਰੂਆਤ ਕੀਤੀ। ਹਾਈਕੋਰਟ ਬਾਰ ਕੰਪਲੈਕਸ ਵਿਚ ਆਯੋਜਿਤ ਪ੍ਰੋਗਰਾਮ 'ਚ ਜਸਟਿਸ ਹੇਮੰਤ ਗੁਪਤਾ ਨੇ ਕਿਹਾ ਕਿ ਅਜਿਹੇ ਕਦਮ ਪ੍ਰੋਫੈਸ਼ਨਲ ਵਰਕਿੰਗ ਦੀ ਦਿਸ਼ਾ 'ਚ ਅਹਿਮ ਹਨ। ਉਨ੍ਹਾਂ ਨੇ ਕਿਹਾ ਕਿ ਇਸ ਕਦਮ ਨਾਲ ਹਰਿਆਣਾ ਤੇ ਪੰਜਾਬ ਦੇ ਵਕੀਲਾਂ ਅਤੇ ਪਟੀਸ਼ਨਰਾਂ ਨੂੰ ਕੇਸ ਦੀ ਜਾਣਕਾਰੀ ਹਾਸਲ ਕਰਨ ਵਿਚ ਸਹੂਲਤ ਹੋਵੇਗੀ।
ਹਾਈਕੋਰਟ ਬਾਰ ਸਕੱਤਰ ਸੌਰਵ ਖੁਰਾਣਾ ਨੇ ਕਿਹਾ ਕਿ ਦੇਸ਼ ਦੀ ਇਹ ਪਹਿਲੀ ਪੂਰੀ ਤਰ੍ਹਾਂ ਵਾਈ-ਫਾਈ ਕੰਪਲੈਕਸ ਵਾਲੀ ਹਾਈਕੋਰਟ ਹੈ। ਉਨ੍ਹਾਂ ਨੇ ਕਿਹਾ ਕਿ ਜਿਥੇ ਵਾਈ-ਫਾਈ ਨਾਲ ਕਨੈਕਟੀਵਿਟੀ ਬਿਹਤਰ ਹੋਵੇਗੀ, ਉਥੇ ਹੀ ਈ-ਫਾਇਲਿੰਗ ਸਿਸਟਮ ਨਾਲ ਨਿਆਂ ਪ੍ਰਕਿਰਿਆ ਵਿਚ ਹੋਰ ਤੇਜ਼ੀ ਆਏਗੀ। ਬਾਰ ਐਸੋਸੀਏਸ਼ਨ ਡਾ. ਅਨਮੋਲ ਰਤਨ ਸਿੱਧੂ ਨੇ ਸਾਰੇ ਹਾਜ਼ਰ ਲੋਕਾਂ ਦਾ ਧੰਨਵਾਦ ਕੀਤਾ।
ਟੀਚਰਾਂ ਨੇ ਰਲ ਕੇ ਇਦਾਂ ਕੁੱਟੀ ਦੂਜੀ ਟੀਚਰ ਕਿ ਜਿੱਧਰ ਪੈਂਦੀ ਪੈਣ ਦੇ
NEXT STORY