ਫਿਰੋਜ਼ਪੁਰ : ਅਸੀਂ ਉਸ ਸਮਾਜ ਦਾ ਹਿੱਸਾ ਹਾਂ, ਜਿਥੇ ਵਿਕਾਸ ਦੀ ਦਰ ਤੇਜ਼ ਹੋਣ ਦੀ ਲੋੜ ਹੈ, ਅਸਮਾਨ ਦੀਆਂ ਉਚਾਈਆਂ ਨੂੰ ਛੂਹਣ ਦੀ ਲੋੜ ਹੈ। ਧੀ ਅਤੇ ਪੁੱਤਰ ਨਾਲ ਉਨ੍ਹਾਂ ਦੇ ਮਾਪਿਆਂ ਦੇ ਵਤੀਰੇ ਵਿਚ ਵਿਤਕਰਾ ਉਨ੍ਹਾਂ ਨੂੰ ਪਿਛਾਂਹ ਧੱਕ ਰਿਹੈ ਪਰ ਅੱਜ ਦੇ ਦੌਰ 'ਚ ਜੇਕਰ ਕੁੜੀਆਂ ਦੀਗੱਲ ਕੀਤੀ ਜਾਏ ਤਾਂ ਉਹ ਮੁੰਡਿਆਂ ਤੋਂ ਕਿਸੇ ਵੀ ਪੱਖੋਂ ਪਿਛਾਂਹ ਨਹੀਂ ਹਨ। ਭਾਵੇਂ ਕਿਸੇ ਵੀ ਖੇਤਰ ਦੀ ਗੱਲ ਹੋਵੇ, ਕੁੜੀਆਂ ਨੇ ਮੁੰਡਿਆਂ ਤੋਂ ਅੱਗੇ ਰਹਿ ਕੇ ਹਰ ਮੁਕਾਮ 'ਤੇ ਜਿੱਤ ਹਾਸਲ ਕੀਤੀ ਹੈ। ਜ਼ਿਲੇ ਦਾ ਸਾਰੇ ਆਂਗਨਵਾੜੀ ਵਰਕਰਾਂ ਨੂੰ ਜ਼ਿਲਾ ਪ੍ਰਸ਼ਾਸਨ ਵਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਜੇਕਰ ਉਨ੍ਹਾਂ ਦੇ ਪਿੰਡਾਂ ਜਾਂ ਇਲਾਕੇ 'ਚ ਕਿਤੇ ਵੀ ਕੁੜੀ ਪੈਦਾ ਹੁੰਦੀ ਹੈ ਤਾਂ ਵੱਡੇ ਪੱਧਰ 'ਤੇ ਉਸ ਦੇ ਜਨਮ ਦੀ ਖੁਸ਼ੀ ਮਨਾਈ ਜਾਏ ਅਤੇ ਇਸ ਦੇ ਲਈ ਵਿਸ਼ੇਸ਼ ਸਮਾਗਮ ਪੰਚਾਇਤ ਘਰ ਜਾਂ ਫਿਰ ਆਂਗਨਵਾੜੀ ਸਂੈਟਰ ਵਿਚ ਆਯੋਜਿਤ ਕੀਤਾ ਜਾਏ।
ਇਸ ਤੋਂ ਇਲਾਵਾ ਜ਼ਿਲੇ ਵਿਚ ਕੁੜੀਆਂ ਦੀ ਲੋਹੜੀ ਮਨਾਉਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਇਹ ਵਿਚਾਰ ਜ਼ਿਲਾ ਮੁਖੀ ਡੀ. ਪੀ. ਐੱਸ. ਖਰਬੰਦਾ ਨੇ ਅੱਜ ਇਥੇ ਪੱਤਰਕਾਰਾਂ ਨਾਲ ਸਾਂਝੇ ਕੀਤੇ। ਸ਼੍ਰੀ ਖਰਬੰਦਾ ਨੇ ਦੱਸਿਆ ਕਿ ਉਕਤ ਪ੍ਰੋਗਰਾਮ ਲਈ ਸਾਰਾ ਖਰਚਾ ਜ਼ਿਲਾ ਪ੍ਰਸ਼ਾਸਨ ਵਲੋਂ ਕੀਤਾ ਜਾਏਗਾ। ਉਨ੍ਹਾਂ ਨੇ ਕਿਹਾ ਕਿ ਜ਼ਿਲਾ ਫਿਰੋਜ਼ਪੁਰ ਵਿਚ 1 ਹਜ਼ਾਰ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ 847 ਰਹਿ ਗਈ ਹੈ, ਜੋ ਕਿ ਸ਼ਰਮਨਾਕ ਗੱਲ ਹੈ। ਜ਼ਿਲੇ ਵਿਚ 'ਬੇਟੀ ਬਚਾਓ-ਬੇਟੀ ਪੜ੍ਹਾਓ' ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ, ਜਿਸ ਨੂੰ ਸਫਲ ਬਣਾਉਣ ਲਈ ਯੋਜਨਾ ਤਿਆਰ ਕੀਤੀ ਗਈ ਹੈ। ਇਸ ਦੀ ਨਿਗਰਾਨੀ ਪਿੰਡ ਪੱਧਰ 'ਤੇ ਮਹਿਲਾ ਮੰਡਲ, ਸਕੂਲ ਪੱਧਰ 'ਤੇ ਬਾਲਿਕਾ ਮੰਚ, ਬਲਾਕ ਪੱਧਰ 'ਤੇ ਬਲਾਕ ਟਾਸਕ ਫੋਰਸ ਅਤੇ ਜ਼ਿਲਾ ਪੱਧਰ 'ਤੇ ਜ਼ਿਲਾ ਟਾਸਕ ਫੋਰਸ ਅਤੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ 'ਬੇਟੀ ਬਚਾਓ-ਬੇਟੀ ਪੜ੍ਹਾਓ' ਦਾ ਇਕ ਵੱਖਰਾ ਸੈੱਲ ਵੀ ਸਥਾਪਿਤ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਏ.ਡੀ.ਸੀ. ਅਮਿਤ ਕੁਮਾਰ, ਸੰਦੀਪ ਸਿੰਘ (ਐੱਸ. ਡੀ. ਐੱਮ), ਜਸਲੀਨ ਕੌਰ ਸੰਧੂ ਸਹਾਇਕ ਕਮਿਸ਼ਨਰ ਸ਼ਿਕਾਇਤ, ਪਰਗਟ ਸਿੰਘ ਬਰਾੜ ਉਪ ਜ਼ਿਲਾ ਸਿੱਖਿਆ ਅਧਿਕਾਰੀ-ਕਮ-ਨੋਡਲ ਅਧਿਕਾਰੀ 'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਆਦਿ ਮੌਜੂਦ ਸਨ।
ਸੁਹਾਗਰਾਤ ਦੀ ਸੇਜ਼ 'ਤੇ ਹੈਵਾਨ ਬਣੇ ਪਤੀ ਨੇ ਚੁੱਕਿਆ ਖੌਫਨਾਕ ਕਦਮ (ਵੀਡੀਓ)
NEXT STORY