ਤਲਵੰਡੀ ਭਾਈ (ਪਾਲ, ਗੁਲਾਟੀ) : ਆਗਾਮੀ ਮਿਊਂਸਪਲ ਚੋਣਾਂ ਨੂੰ ਮੁੱਖ ਰੱਖਦਿਆਂ ਪੰਜਾਬ ਪ੍ਰੇਦਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਇਥੇ ਪੁਰਾਣੀ ਅਨਾਜ ਮੰਡੀ ਵਿਖੇ ਕੀਤੀ ਗਈ ਵਿਸ਼ਾਲ ਕਾਨਫਰੰਸ 'ਚ ਸ਼ਾਮਲ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀਆਂ ਦੇ ਰਾਜ 'ਚ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦਾ ਸੋਸ਼ਣ ਹੁੰਦਾ ਰਿਹਾ ਹੈ। ਅਕਾਲੀ ਦਲ ਵੱਲੋਂ ਆਪਣੇ ਰਾਜ 'ਚ ਰਜ ਕੇ ਪੰਜਾਬੀਆਂ ਨੂੰ ਕੁੱਟਿਆ ਅਤੇ ਲੁੱਟਿਆ ਹੈ। ਉਨ੍ਹਾਂ ਕਿਹਾ ਆਜ਼ਾਦੀ ਅਤੇ ਕੌਮ ਲਈ ਮੂਹਰੀ ਹੋ ਕੇ ਖੜਨ ਵਾਲੀ ਅਕਾਲੀ ਪਾਰਟੀ ਅੱਜ ਪ੍ਰਾਇਵੇਟ ਲਿਮਟਿਡ ਕੰਪਨੀ ਬਣ ਚੁੱਕੀ ਹੈ, ਜਿਸ 'ਚ 5-6 ਸ਼ੇਅਰ ਹੋਲਡਰ ਹਨ ਅਤੇ ਕੰਪਨੀ 'ਚ ਭਰਤੀ ਕੀਤੇ ਸੈਂਕੜੇ ਠੱਗ ਰੇਤਾ ਦੀ ਕਾਲਾ ਬਾਜ਼ਾਰੀ, ਨਸ਼ਿਆਂ ਅਤੇ ਹੋਰ ਸਾਧਨਾਂ ਰਾਂਹੀ ਪੰਜਾਬ ਨੂੰ ਲੁੱਟ ਰਹੇ ਹਨ।
ਉਨ੍ਹਾਂ ਕਿਹਾ ਕਿ ਹਰ ਵਰ੍ਹੇ ਪੰਜਾਬ ਨੂੰ ਕਰੋੜਾਂ ਰੁਪਏ ਦਾ ਕਰਜ਼ਾ ਲੈਣਾ ਪੈ ਰਿਹਾ ਹੈ। ਪੰਜਾਬ ਨੂੰ ਇਸ ਵਕਤ 78 ਹਜ਼ਾਰ ਕਰੋੜ ਘਾਟਾ ਪੈ ਰਿਹਾ ਹੈ, ਪਿਛਲੇ ਸਾਢੇ ਸਤ ਸਾਲਾਂ ਦੌਰਾਨ 18770 ਇੰਡਰਸਟਰੀਜ਼, ਭੱਠੇ, ਸ਼ੈਲਰ ਬੰਦ ਹੋ ਚੁੱਕੇ ਹਨ ਜਿਸ ਕਾਰਨ ਲੱਖਾਂ ਨੌਜਵਾਨ ਬੇਰੁਜ਼ਗਾਰ ਹੋ ਚੁੱਕੇ ਹਨ। ਹਰ ਪਾਸੇ ਠੱਗੀ, ਚੋਰੀ, ਲੁੱਟਾਂ ਖੋਹਾਂ, ਝਪਟ ਮਾਰਾਂ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਪੰਜਾਬ ਦਾ ਨੌਜਵਾਨ ਨਸ਼ਿਆਂ 'ਚ ਡੁੱਬਦਾ ਜਾ ਰਿਹਾ ਹੈ, ਜਿਸ ਨੂੰ ਰੋਕਣ ਲਈ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕੋਈ ਉਪਰਾਲੇ ਨਹੀਂ ਕੀਤੇ ਜਾ ਰਹੇ ਹਨ, ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਬਣਨ 'ਤੇ ਇਕ ਸਾਲ 'ਚ ਨਸ਼ਿਆਂ ਨੂੰ ਠੱਲ ਪਾਈ ਜਾਵੇਗੀ ਅਤੇ ਸਪੈਸ਼ਲ ਅਦਾਲਤ ਰਾਹੀਂ ਤਸਕਰਾਂ ਨੂੰ ਸਖਤ ਸਜ਼ਾਵਾਂ ਦਿੰਦੇ ਹੋਏ ਉਨ੍ਹਾਂ ਦੀਆਂ ਪ੍ਰਾਪਰਟੀਆਂ ਕੁਰਕ ਕੀਤੀਆਂ ਜਾਣਗੀਆਂ।
ਨਜਾਇਜ਼ ਰੂਪ ਨਾਲ ਚੱਲਣ ਵਾਲੀਆਂ ਤਿੰਨ ਐਂਬੂਲੈਂਸਾਂ ਸਣੇ ਹੋਰ ਵਾਹਨਾਂ ਨੂੰ ਥਾਣੇ 'ਚ ਕੀਤਾ ਬੰਦ
NEXT STORY