ਅਬੋਹਰ (ਰਹੇਜਾ) : ਆਵਾਜਾਈ ਨਿਯਮਾਂ ਤੀ ਉਲਘੰਣਾ ਕਰਨ ਵਾਲੇ ਅਤੇ ਬਿਨਾਂ ਪਰਮਿੱਟ ਟੈਕਸ ਭਰੇ ਵਾਹਨਾਂ ਦੇ ਖਿਲਾਫ ਚਲਾਏ ਗਏ ਅਭਿਆਨ ਦੇ ਤਹਿਤ ਨਜਾਇਜ਼ ਵਾਹਨਾਂ ਨੂੰ ਕਾਬੂ ਕਰ ਬੰਦ ਕਰ ਦਿੱਤਾ ਹੈ। ਫਾਜ਼ਿਲਕਾ ਦੇ ਡੀ.ਟੀ.ਓ. ਜਸਵੰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਰਾਤ ਦੇ ਸਮੇਂ ਨਾਕੇ ਦੌਰਾਨ ਨਜਾਇਜ਼ ਰੂਪ ਨਾਲ ਚੱਲ ਰਹੀ ਤਿੰਨ ਐਂਬੂਲੈਂਸਾਂ ਨੂੰ ਰੋਕ ਕੇ ਪਰਮਿਟ ਮੰਗਿਆਂ ਤਾਂ ਚਾਲਕ ਕਾਗਜ਼ਾਤ ਵਿਖਾਉਣ ਵਿਚ ਨਾਕਾਮਯਾਬ ਰਹੇ, ਜਿਸਦੇ ਤਹਿਤ ਤਿੰਨਾਂ ਐਂਬੂਲੈਂਸਾਂ ਨੂੰ ਕਾਬੂ ਕਰਦੇ ਹੋਏ ਥਾਣੇ ਵਿਚ ਬੰਦ ਕਰ ਦਿੱਤਾ।
ਇਸੇ ਤਰ੍ਹਾਂ ਇਕ ਟਰੱਕ ਨੂੰ ਬਿਨਾਂ ਕਾਗਜ਼ਾਤ ਦੇ ਹੋਣ ਕਾਰਨ ਟਰੱਕ ਨੂੰ ਥਾਣੇ ਵਿਚ ਬੰਦ ਕਰਵਾ ਦਿੱਤਾ ਹੈ ਅਤੇ ਕਈ ਵਾਹਨਾਂ ਦੇ ਚਾਲਾਨ ਵੀ ਕੱਟੇ। ਉਨ੍ਹਾਂ ਨੇ ਸਾਰੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਣਾ ਟੈਕਸ ਸਮੇਂ 'ਤੇ ਭਰ ਕੇ ਅਪਣਾ ਪਰਮਿਟ ਮਨਜ਼ੂਰ ਕਰਵਾਉਣ ਤਾਂ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ।
ਡੇਰਾ ਸੱਚਾ ਸੌਦਾ 'ਚ ਹਥਿਆਰਾਂ ਦੀ ਸਿਖਲਾਈ, ਹਾਈਕੋਰਟ ਸਖਤ
NEXT STORY