ਕੋਟਕਪੂਰਾ (ਨਰਿੰਦਰ)- ਥਾਣਾ ਸਿਟੀ ਪੁਲਸ ਕੋਟਕਪੂਰਾ ਨੇ ਗਸ਼ਤ ਦੌਰਾਨ ਵੱਡੀ ਮਾਤਰਾ 'ਚ ਅਫ਼ੀਮ ਅਤੇ ਨਕਦੀ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਸਿਟੀ ਕੋਟਕਪੂਰਾ ਦੇ ਮੁਖ ਅਫ਼ਸਰ ਅੰਮ੍ਰਿਤਪਾਲ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ 'ਤੇ ਸਨ ਤਾਂ ਸਥਾਨਕ ਸਿੱਖਾਂ ਵਾਲਾ ਰੋਡ ਉਪਰ ਸ਼ਮਸ਼ਾਨ ਘਾਟ ਦੇ ਨਜ਼ਦੀਕ ਪੁਲਸ ਪਾਰਟੀ ਨੇ ਜਦ ਸਿੱਖਾਂ ਵਾਲੇ ਪਾਸਿਓ ਆ ਰਹੀ ਇਕ ਚਿੱਟੇ ਰੰਗ ਦੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਪੁਲਸ ਨੂੰ ਵੇਖ ਕੇ ਪਿੱਛੇ ਵੱਲ ਨੂੰ ਮੁੜਨ ਲੱਗੇ ਤਾਂ ਇਸ ਦੌਰਾਨ ਕਾਰ ਬੰਦ ਹੋ ਗਈ।
ਸ਼ੱਕ ਪੈਣ 'ਤੇ ਪੁਲਸ ਨੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਕਾਰ ਸਵਾਰਾਂ ਬਲਵੰਤ ਸਿੰਘ, ਸੀਤਾ ਰਾਮ, ਅਜੇ ਕੁਮਾਰ ਅਤੇ ਸੰਦੀਪ ਸਿੰਘ ਵਾਸੀ ਕੋਟਕਪੂਰਾ ਪਾਸੋਂ 5 ਕਿਲੋ ਅਫ਼ੀਮ ਅਤੇ 2 ਲੱਖ 5 ਹਜ਼ਾਰ ਰੁਪਏ ਦੀ ਨਕਦੀ ਮਿਲੀ। ਇਸ ਸਬੰਧ ਵਿਚ ਪੁਲਸ ਨੇ ਉਕਤ ਵਿਅਕਤੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ।
ਸੜਕਾਂ 'ਤੇ ਕਿਸਾਨ ਰੁਲਦਾ (ਵੀਡੀਓ)
NEXT STORY