ਮਾਲੇਰਕੋਟਲਾ- ਮਾਲੇਰਕੋਟਲਾ ਜਰਗ ਚੌਂਕ ਵਿਖੇ ਆਏ ਦਿਨ ਧਰਨੇ ਲੱਗਦੇ ਰਹਿੰਦੇ ਹਨ ਅਤੇ ਜੇਕਰ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਕਿਸਾਨਾਂ, ਆੜ੍ਹਤੀਆਂ ਵਲੋਂ ਮਿਲ ਕੇ ਮੁੱਖ ਲੁਧਿਆਣਾ ਰੋਡ 'ਤੇ ਕੁਝ ਘੰਟਿਆਂ ਲਈ ਰੋਡ ਜਾਮ ਕੀਤਾ ਗਿਆ। ਕਿਸਾਨਾਂ ਨੇ ਕਿਹਾ ਕਿ ਸਰਕਾਰ ਵਲੋਂ ਉਨ੍ਹਾਂ ਨੂੰ ਫਸਲ ਦੀ ਅਦਾਇਗੀ ਨਹੀਂ ਕੀਤੀ ਗਈ। ਜਿਸ ਕਾਰਨ ਕਿਸਾਨਾਂ ਵਲੋਂ ਇਹ ਧਰਨਾ ਲਗਾਇਆ ਗਿਆ।
ਇਸ ਮੌਕੇ 'ਤੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਕਈ ਕੰਮ ਅਧੂਰੇ ਪਏ ਹਨ ਜਿਸ ਕਾਰਨ ਉਨ੍ਹਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ, ਇਸ ਲਈ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਉਨ੍ਹਾਂ ਨੂੰ ਰੁਕੀ ਹੋਈ ਅਦਾਇਗੀ ਦਿੱਤੀ ਜਾਵੇ।
11 ਘੰਟਿਆਂ ਤੱਕ ਹਸਪਤਾਲ 'ਚ ਤੜਫਦੀ ਰਹੀ ਗਰਭਵਤੀ (ਦੇਖੋ ਤਸਵੀਰਾਂ)
NEXT STORY