ਪਟਿਆਲਾ- ਬਾਰਾਦਰੀ ਇਲਾਕੇ 'ਚ ਮੰਗਲਵਾਰ ਦੀ ਸਵੇਰ ਕਰੀਬ 10ਵਜੇ ਇਕ ਬੁਲੇਟ ਸਵਾਰ ਮੈਡੀਕਲ ਸਟੂਡੈਂਟ ਕਾਰ ਨਾਲ ਟਕਰਾ ਗਿਆ। ਕਾਰ ਇਕ ਪੁਲਸ ਅਫਸਰ ਦੀ ਸੀ। ਉਸ ਦਾ ਨਾਂ ਜਤਿੰਦਰਪਾਲ ਸਿੰਘ ਦੱਸਿਆ ਗਿਆ ਹੈ। ਹਾਦਸੇ 'ਚ ਜ਼ਖਮੀ ਨੌਜਵਾਨ ਕਾਫੀ ਦੇਰ ਤੜਫਦਾ ਰਿਹਾ ਪਰ ਕਾਰ 'ਚ ਬੈਠੇ ਹੋਰ ਪੁਲਸ ਵਾਲੇ ਉਸ ਨੂੰ ਹਸਪਤਾਲ ਲਿਜਾਉਣ ਦੀ ਬਜਾਏ 20 ਮਿੰਟ ਤੱਕ ਘਰ ਦਾ ਪਤਾ ਹੀ ਪੁੱਛਦੇ ਰਹੇ। ਲੋਕਾਂ ਨੇ ਨੌਜਵਾਨ ਨੂੰ ਪਾਣੀ ਪਿਲਾਇਆ ਅਤੇ ਪੁਲਸ ਨੂੰ ਕਿਹਾ,''ਇਸ ਨੂੰ ਹਸਪਤਾਲ ਲੈ ਕੇ ਜਾਓ। ਇਹ ਸੁਣਦੇ ਹੀ ਕਾਰ ਵਾਲਾ ਪੁਲਸ ਅਫਸਰ ਗੱਡੀ ਛੱਡ ਕੇ ਮੌਕੇ 'ਤੇ ਖਿਸਕ ਗਿਆ।'' ਬਾਅਦ 'ਚ ਨੌਜਵਾਨ ਨੂੰ ਥੋੜ੍ਹਾ ਹੋਸ਼ ਆਇਆ ਪਰ ਉਹ ਆਪਣਾ ਨਾਂ ਨਹੀਂ ਦੱਸ ਸਕਿਆ।
ਸਟੂਡੈਂਟ ਨੇ ਵੀ ਗੱਡੀ ਦਾ ਨੰਬਰ ਨੋਟ ਕੀਤਾ ਅਤੇ ਮੌਕੇ 'ਤੇ ਚੱਲਾ ਗਿਆ। ਸਿਰਫ ਇੰਨਾ ਦੱਸਿਆ, ਉਹ ਯੂ. ਐੱਸ. ਏ. ਤੋਂ ਇੱਥੇ ਆਇਆ ਹੈ। ਪੁਲਸ ਨੇ ਵੀ ਸੰਬੰਧਤ ਥਾਣੇ ਨੂੰ ਨਹੀਂ ਦੱਸਿਆ। ਯੂ. ਐੱਸ. ਏ. ਤੋਂ ਆਇਆ ਨੌਜਵਾਨ ਬੁਲੇਟ 'ਤੇ ਬਾਰਾਦਰੀ ਗਾਰਡਨ ਤੋਂ ਲੰਘ ਰਿਹਾ ਸੀ। ਬੀ. ਐੱਸ. ਐੱਨ. ਐੱਲ. ਦਫਤਰ ਦੇ ਬਾਹਰ ਫਾਟਕ ਵੱਲੋਂ ਆਉਂਦੀ ਹੋਈ ਸਫੇਦ ਰੰਗ ਦੀ ਸਵਿਫਟ ਡਿਜ਼ਾਇਰ ਕਾਰ ਨਾਲ ਉਸ ਦੀ ਟੱਕਰ ਹੋਗਈ। ਟੱਕਰ ਨਾਲ ਹੋਏ ਧਮਾਕੇ ਨਾਲ ਲੋਕ ਮੌਕੇ 'ਤੇ ਪੁੱਜੇ। ਇਨ੍ਹਾਂ ਲੋਕਾਂ ਨੇ ਨੌਜਵਾਨ ਦੀ ਮਦਦ ਕੀਤੀ। ਇੰਨੇ 'ਚ ਗੱਡੀ ਤੋਂ ਉਤਰ ਕੇ ਆਏ ਪੁਲਸ ਅਫਸਰ ਅਤੇ ਹੋਰ ਮੁਲਾਜ਼ਮਾਂ ਨੇ ਨੌਜਵਾਨ ਤੋਂ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਪਰ ਕੋਈ ਵੀ ਉਸ ਨੂੰ ਹਸਪਤਾਲ ਲੈ ਕੇ ਨਹੀਂ ਗਿਆ।
ਹੁਣ ਬੈਂਡ, ਬਾਜਾ ਅਤੇ ਬਾਰਾਤ 'ਤੇ ਹੋਵੇਗੀ ਪੁਲਸ ਦੀ ਨਜ਼ਰ
NEXT STORY