ਜਲੰਧਰ - ਜਿਥੇ ਆਏ ਦਿਨ ਪੰਜਾਬ ਸਰਕਾਰ ਵਲੋਂ ਪੰਜਾਬ ਦਾ ਖਜ਼ਾਨਾ ਖਾਲੀ ਹੋਣ ਦੀ ਦੁਹਾਈਆਂ ਦਿੱਤੀਆਂ ਜਾਂਦੀਆਂ ਹਨ ਉਥੇ ਹੀ ਖਜ਼ਾਨਾ ਖਾਲੀ ਹੋਣ ਕਾਰਨ ਮੁਲਾਜ਼ਮ ਜਥੇਬੰਦੀਆਂ ਤਨਖਾਹਾਂ ਲੈਣ ਲਈ ਆਏ ਦਿਨ ਧਰਨੇ ਮੁਜ਼ਾਹਰੇ ਮਾਰ ਰਹੀਆਂ ਹਨ, ਦੂਜੇ ਪਾਸੇ ਸਰਕਾਰ ਦੀ ਵਿੱਤੀ ਹਾਲਤ ਕਮਜ਼ੋਰ ਹੋਣ ਦੇ ਬਾਵਜੂਦ ਵੀ ਪੰਜਵੇਂ ਵਿਸ਼ਵ ਕਬੱਡੀ ਕੱਪ ਦੀ ਸ਼ੁਰੂਆਤ ਸ਼ਾਨੋ-ਸ਼ੌਕਤ ਨਾਲ ਕਰਨ ਲਈ ਕਰੋੜਾਂ ਰੁਪਏ ਰੋੜ੍ਹੇ ਜਾ ਰਹੇ ਹਨ। ਸ਼ੁਰੂਆਤ ਮੌਕੇ ਕਰਵਾਏ ਜਾਣ ਵਾਲੇ ਪ੍ਰੋਗਰਾਮ 'ਤੇ ਸਰਕਾਰ ਅੰਨ੍ਹੇਵਾਹ ਪੈਸਾ ਖਰਚ ਕਰਦੀ ਰਹੀ ਅਤੇ ਹੁਣ ਕਰਨ ਵੀ ਜਾ ਰਹੀ ਹੈ। ਜਲੰਧਰ 'ਚ ਹੋਣ ਵਾਲੇ ਵਿਸ਼ਵ ਕਬੱਡੀ ਕੱਪ ਦੇ ਉਦਘਾਟਨ ਲਈ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਹਨ। ਇੰਨਾ ਹੀ ਨਹੀਂ ਸਰਕਾਰ ਨੇ ਇਸ ਉਦਘਾਟਨੀ ਸਮਾਗਮ ਦੀ ਤਿਆਰੀ ਦੀ ਜ਼ਿੰਮੇਵਾਰੀ ਇਕ ਨਿੱਜੀ ਕੰਪਨੀ ਫੈਰਿਸ ਵੀਲ੍ਹ ਨੂੰ ਸੌਂਪੀ ਗਈ ਹੈ। ਨਿੱਜੀ ਕੰਪਨੀ ਦੇ ਕਰਿੰਦਿਆਂ ਨੇ ਵਿਸ਼ਵ ਕਬੱਡੀ ਕੱਪ ਦੇ ਉਦਘਾਟਨ ਲਈ ਵਿਸ਼ਾਲ ਸਟੇਜ ਲਗਭਗ ਤਿਆਰ ਕਰ ਲਈ ਹੈ। ਸਟੇਜ ਦੇ ਤਿਆਰ ਹੁੰਦਿਆਂ ਹੀ ਪ੍ਰੋਗਰਾਮ ਪੇਸ਼ ਕਰਨ ਵਾਲੇ ਕਲਾਕਾਰਾਂ ਵੱਲੋਂ ਅਭਿਆਸ ਸ਼ੁਰੂ ਕਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਕਬੱਡੀ ਦੇ ਨਾਂ ' ਤੇ ਉਦਘਾਟਨੀ ਸਮਾਗਮ 'ਤੇ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ ਪਰ ਇਸ ਵਿਸ਼ਵ ਕੱਪ ਦੌਰਾਨ ਜਲੰਧਰ 'ਚ ਇਕ ਵੀ ਮੈਚ ਨਹੀਂ ਕਰਵਾਇਆ ਜਾਵੇਗਾ। ਉਦਘਾਟਨੀ ਸਮਾਗਮ ਲਈ ਇਸ ਸਾਲ ਵੀ ਬਾਲੀਵੁੱਡ ਤੋਂ ਕੁਝ ਨਾਮੀ ਸਿਤਾਰੇ ਲੋਕਾਂ ਦੇ ਮਨੋਰੰਜਨ ਲਈ ਬੁਲਾਏ ਜਾ ਰਹੇ ਹਨ। ਕਿਹੜੇ ਸਿਤਾਰਿਆਂ ਨੂੰ ਇਸ ਪ੍ਰੋਗਰਾਮ 'ਚ ਸ਼ਿਰਕਤ ਕਰਨ ਲਈ ਸੱਦਾ ਭੇਜਿਆ ਗਿਆ ਹੈ ਇਸ ਦਾ ਅਜੇ ਖੁਲਾਸਾ ਨਹੀਂ ਕੀਤ ਗਿਆ। ਮਿਲੀ ਜਾਣਕਾਰੀ ਅਨੁਸਾਰ ਵਿਸ਼ਵ ਕਬੱਡੀ ਉਦਘਾਟਨੀ ਸਮਾਗਮ 'ਚ ਸ਼ਿਕਰਤ ਕਰਨ 'ਤੇ ਇਸ ਵਾਰ ਵੀ ਸਿਤਾਰੀਆਂ ਨੂੰ ਕਰੋੜਾਂ ਦੀ ਅਦਾਇਗੀ ਕੀਤੀ ਜਾਵੇ। ਇਸ ਤੋਂ ਇਲਾਵਾ ਪੰਜਾਬੀ ਦੇ ਵੀ ਕਈ ਉਘੇ ਕਲਾਕਾਰ, ਡਾਂਸ ਗਰੁੱਪ ਅਤੇ ਹੋਰ ਕਈ ਵੰਨਗੀਆਂ 'ਚ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ।
ਵਿਸ਼ਵ ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਮੁੱਖ ਮੰਤਰੀ ਦੇ ਪਿੰਡ ਬਾਦਲ ਵਿਖੇ ਸਮਾਗਮ 'ਤੇ ਵੀ ਵੱਡੇ ਪੱਧਰ 'ਤੇ ਸਮਾਗਮ ਕਰਵਾਇਆ ਜਾਵੇਗਾ। ਇਥੇ ਵੀ ਬਾਲੀਵੁੱਡ ਦੇ ਕਲਾਕਾਰਾਂ ਤੋਂ ਇਲਾਵਾ ਪੰਜਾਬੀ ਦੇ ਉਘੇ ਕਲਾਕਾਰਾਂ ਨੂੰ ਲੋਕਾਂ ਦੇ ਮਨੋਰੰਜਨ ਲਈ ਬੁਲਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲਾਂ ਵਿਚ ਵੀ ਇਨ੍ਹਾਂ ਮੈਚਾਂ ਦੇ ਉਦਘਾਟਨੀ ਸਮਾਹੋਰ ਤੇ ਫਾਈਨਲ ਵਾਲੇ ਦਿਨ ਮੁੰਬਈ ਤੋਂ ਕਈ ਮਹਿੰਗੇ ਫਿਲਮੀ ਸਿਤਾਰੀਆਂ ਨੂੰ ਬੁਲਾਇਆ ਜਾਂਦਾ ਰਿਹਾ ਹੈ।
ਰਾਮਪਾਲ ਦੇ ਆਸ਼ਰਮ 'ਚ ਨਰਬਲੀ, ਕੋਰਟ ਪੁੱਜਿਆ ਮਾਮਲਾ
NEXT STORY