ਚੰਡੀਗੜ੍ਹ- ਹਾਲ ਹੀ 'ਚ ਗ੍ਰਿਫਤਾਰ ਸਤਲੋਕ ਆਸ਼ਰਮ ਪ੍ਰਮੁੱਖ ਰਾਮਪਾਲ ਨਾਲ ਸੰਬੰਧਤ ਇਕ ਹੋਰ ਮਾਮਲੇ 'ਚ ਮੰਗਲਵਾਰ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਫਟਕਾਰ ਲਗਾਈ ਹੈ। ਇਹ ਮਾਮਲਾ ਰਾਮਪਾਲ ਦੇ ਬਰਵਾਲਾ ਆਸ਼ਰਮ 'ਚ ਕਥਿਤ ਨਰਬਲੀ ਨਾਲ ਸੰਬੰਧਤ ਹੈ। ਇਸ ਮਾਮਲੇ 'ਚ ਜਵਾਬ ਦੇਣ ਲਈ ਹਰਿਆਣਾ ਸਰਕਾਰ ਨੇ ਤਿੰਨ ਹਫਤੇ ਦਾ ਸਮਾਂ ਮੰਗਿਆ ਤਾਂ ਹਾਈ ਕੋਰਟ ਨੇ ਸਖਤ ਰੂਪ ਕਰਦੇ ਹੋਏ 12 ਦਸੰਬਰ ਤੱਕ ਜਵਾਬ ਦਾਖਲ ਕਰਨ ਦੇ ਆਦੇਸ਼ ਦਿੱਤੇ।
ਜੀਂਦ ਵਾਸੀ ਹਰੀਕੇਸ਼ ਨੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਦੋਸ਼ ਲਗਾਇਆ ਹੈ ਕਿ ਰਾਮਪਾਲ ਨੇ ਉਨ੍ਹਾਂ ਦੇ 24 ਸਾਲ ਦੇ ਪੁੱਤਰ ਰਣਧੀਰ ਦੀ ਬਲੀ ਦੇ ਦਿੱਤੀ ਸੀ। ਇਸ ਬਾਰੇ ਬਰਵਾਲਾ ਪੁਲਸ ਸਟੇਸ਼ਨ 'ਚ ਸ਼ਿਕਾਇਤ ਵੀ ਦਿੱਤੀ ਗਈ ਹੈ। ਹਰੀਕੇਸ਼ ਨੇ ਪਟੀਸ਼ਨ 'ਚ ਕਿਹਾ ਹੈ ਕਿ ਉਨ੍ਹਾਂ ਦੇ ਬੇਟੇ ਦੇ ਕਤਲ ਨੂੰ ਖੁਦਕੁਸ਼ੀ ਦੱਸਿਆ ਜਾ ਰਿਹਾ ਹੈ। ਪਟੀਸ਼ਨਕਰਤਾ ਨੇ ਹਾਈ ਕੋਰਟ ਨੂੰ ਮਾਮਲੇ ਦੀ ਜਾਂਚ ਸੀ. ਬੀ. ਆਈ. ਜਾਂ ਕਿਸੇ ਹੋਰ ਸੁਤੰਤਰ ਏਜੰਸੀ 'ਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਪਟੀਸ਼ਨ 'ਚ ਐੱਸ. ਐੱਸ. ਪੀ. ਹਿਸਾਰ ਅਤੇ ਬਰਵਾਲਾ ਸਮੇਤ ਸੀ. ਬੀ. ਆਈ. ਤੋਂ ਜਵਾਬ ਤਲਬ ਕੀਤਾ ਗਿਆ ਹੈ। ਰਣਧੀਰ ਦੀ ਲਾਸ਼ ਸਤਲੋਕ ਆਸ਼ਰਮ 'ਚ ਅਗਸਤ ਮਹੀਨੇ 'ਚ ਮਿਲੀ ਸੀ ਅਤੇ ਰਣਧੀਰ ਦਾ ਕਤਲ 21 ਅਗਸਤ ਨੂੰ ਹੋਣ ਦਾ ਸ਼ੱਕ ਦੱਸਿਆ ਗਿਆ ਸੀ। ਪਟੀਸ਼ਨਕਰਤਾ ਦੇ ਵਕੀਲ ਨੇ ਬੈਂਚ ਨੂੰ ਪਿਛਲੀ ਸੁਣਵਾਈ 'ਤੇ ਜ਼ੋਰ ਦੇ ਕੇ ਕਿਹਾ ਸੀ ਕਿ ਰਾਮਪਾਲ ਦੇ ਆਸ਼ਰਮ 'ਚ ਗੈਰ-ਕਾਨੂੰਨੀ ਅਤੇ ਨਾਜਾਇਜ਼ ਗਤੀਵਿਧੀਆਂ ਦਾ ਖੁਲਾਸਾ ਹੁੰਦਾ ਰਿਹਾ ਹੈ।
'ਮਿਸ ਇੰਡੀਆ 2015' ਦੇ ਪਹਿਲੇ ਆਡੀਸ਼ਨ ਦੀਆਂ ਇਹ 5 ਹਸੀਨਾਵਾਂ ਜਾਣਗੀਆਂ ਗ੍ਰਾਂਡ ਫਿਨਾਲੇ 'ਚ
NEXT STORY