ਫਾਜ਼ਿਲਕਾ : ਤਿੰਨ ਦਸੰਬਰ 1971 ਨੂੰ ਫਾਜ਼ਿਲਕਾ 'ਚ ਪਾਕਿਸਤਾਨ ਤੇ ਭਾਰਤ ਵਿਚਾਲੇ ਹੋਈ ਜੰਗ ਅੱਜ ਵੀ ਜਦ ਲੋਕ ਯਾਦ ਕਰਦੇ ਨੇ ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਨੇ। ਇਸ ਜੰਗ 'ਚ ਸੈਂਕੜੇ ਜਵਾਨ ਸ਼ਹੀਦ ਹੋ ਗਏ ਸਨ। 43 ਸਾਲ ਪਹਿਲਾਂ ਹੋਈ ਇਸ ਜੰਗ ਦਾ ਮੰਜ਼ਰ ਜਦ ਵੀ ਲੋਕਾਂ ਨੂੰ ਯਾਦ ਆਉਂਦਾ ਹੈ ਤਾਂ ਸਭ ਦੀਆਂ ਅੱਖਾਂ 'ਚੋਂ ਹੰਝੂ ਡਿੱਗਦੇ ਹਨ। ਪਾਕਿਸਤਾਨੀ ਫੌਜ ਨੇ ਫਾਜ਼ਿਲਕਾ 'ਚ ਜਦੋਂ ਹਮਲਾ ਕੀਤਾ ਸੀ ਤਾਂ ਦਰਜਨਾ ਪਿੰਡਾਂ ਨੂੰ ਘੇਰ ਲਿਆ ਤੇ ਉਨ੍ਹਾਂ ਦੇ ਰੇਂਜਰਸ ਨੇ ਲੋਕਾਂ ਨੂੰ ਬੰਦੀ ਬਣਾ ਲਿਆ ਸੀ। ਇਸ ਦੌਰਾਨ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਸ਼ਹੀਦੀ ਸਮਾਰਕ ਵੀ ਬਣਾਈ ਗਈ, ਜਿਥੇ ਅੱਜ ਵੀ ਲੋਕ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਨੇ।
ਜ਼ਿਕਰਯੋਗ ਹੈ ਕਿ ਇਸ ਜੰਗ ਦੌਰਾਨ ਫਾਜ਼ਿਲਕਾ ਖੇਤਰ ਨੂੰ ਬਹੁਤ ਹੀ ਨੁਕਸਾਨ ਹੋਇਆ ਸੀ। ਪਾਕਿ ਸੈਨਾ ਨਾਲ ਲੜਦੇ ਭਾਵੇਂ ਕਿੰਨੇ ਸਪੂਤ ਸ਼ਹੀਦ ਹੋਏ ਸਨ ਪਰ ਜਿੱਤ ਫਿਰ ਵੀ ਭਾਰਤ ਦੀ ਹੋਈ ਸੀ। ਇਨ੍ਹਾਂ ਸ਼ਹੀਦਾਂ ਦੇ ਹੌਂਸਲੇ, ਕੁਰਬਾਨੀ 'ਤੇ ਪੂਰੇ ਦੇਸ਼ ਨੂੰ ਮਾਣ ਹੈ।
ਸੰਮੰਨ ਰੁਕਵਾਉਣ ਲਈ ਹਰਸਿਮਰਤ ਕੌਰ ਬਾਦਲ ਅਰੁਣ ਜੇਤਲੀ ਨੂੰ 3 ਵਾਰ ਮਿਲੀ
NEXT STORY