ਜਲੰਧਰ(ਸੁਧੀਰ)-ਸਥਾਨਕ ਗੋਪਾਲ ਨਗਰ 'ਚ ਚੋਰ ਇਕ ਘਰ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੀ ਕੀਮਤ ਦੇ ਗਹਿਣੇ ਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ। ਜਾਣਕਾਰੀ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਮੁਹੱਲਾ ਕਰਾਰ ਖਾਂ ਦੇ ਕੋਲ ਪੈਂਦੇ ਗੋਪਾਲ ਨਗਰ ਨਿਵਾਸੀ ਮੋਹਿੰਦਰਪਾਲ ਸ਼ਨੀਵਾਰ ਆਪਣੇ ਪਰਿਵਾਰ ਸਮੇਤ ਜੰਮੂ ਕਿਸੇ ਵਿਆਹ ਸਮਾਰੋਹ 'ਚ ਭਾਗ ਲੈਣ ਗਿਆ ਸੀ। ਅੱਜ ਮੋਹਿੰਦਰਪਾਲ ਦੇ ਗੁਆਂਢੀਆਂ ਨੇ ਉਸਦੇ ਘਰ ਦੇ ਤਾਲੇ ਟੁੱਟੇ ਵੇਖ ਉਸਦੇ ਕਰਾਰ ਖਾਂ ਮੁੱਹਲਾ ਨਿਵਾਸੀ ਰਿਸ਼ਤੇਦਾਰਾਂ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਉਹ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਘਰ ਦੇ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਜਿਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਘਟਨਾ ਸੰਬੰਧੀ ਪੁਲਸ ਤੇ ਮੋਹਿੰਦਰਪਾਲ ਨੂੰ ਸੂਚਨਾ ਦਿੱਤੀ। ਪੁਲਸ ਮੌਕੇ 'ਤੇ ਪਹੁੰਚੀ। ਮੋਹਿੰਦਰਪਾਲ ਦੇ ਰਿਸ਼ਤੇਦਾਰਾਂ ਮੁਤਾਬਕ ਘਰ 'ਚੋਂ ਲੱਖਾਂ ਰੁਪਏ ਦੇ ਗਹਿਣੇ ਗਾਇਬ ਸਨ। ਬਾਕੀ ਮੋਹਿੰਦਰਪਾਲ ਦੇ ਆਉਣ 'ਤੇ ਹੀ ਪੱਤਾ ਲੱਗੇਗਾ ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਅਗਵਾ ਦੀ ਝੂਠੀ ਸੂਚਨਾ ਨਾਲ ਹਿੱਲਿਆ ਪ੍ਰਸ਼ਾਸਨ
NEXT STORY