ਬੋਗੋਟਾ-ਕੋਲੰਬੀਆ 'ਚ ਇਕ ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋ ਜਾਣ ਨਾਲ 10 ਲੋਕਾਂ ਦੀ ਮੌਤ ਹੋ ਗਈ। ਨਾਗਰਿਕ ਉਡਾਣ ਅਥਾਰਟੀ ਦੇ ਬੁਲਾਰੇ ਨੇ ਦੱਸਿਆ ਕਿ ਮਰਨ ਵਾਲਿਆਂ 'ਚ ਪੰਜ ਬੱਚੇ ਵੀ ਸ਼ਾਮਲ ਹਨ। ਹਾਦਸਾ ਬੁੱਧਵਾਰ ਨੂੰ ਵਾਪਰਿਆ। ਹਵਾਈ ਜਹਾਜ਼ ਨੇ ਕੋਲੰਬੀਆ ਦੀ ਰਾਜਧਾਨੀ ਬੋਗੋਟਾ ਤੋਂ 10 ਲੋਕਾਂ ਨੂੰ ਲੈ ਕੇ ਦਰਸ਼ਨਿਕ ਥਾਂ ਸੋਲਾਨੋ ਲਈ ਉਡਾਣ ਭਰੀ ਸੀ, ਜਿਸ 'ਚ ਅੱਠ ਯਾਤਰੀ ਅਤੇ ਦੋ ਹਵਾਈ ਜਹਾਜ਼ ਕਰਮਚਾਰੀ ਸ਼ਾਮਲ ਸਨ।
ਕੋਲੰਬੀਆਈ ਕੰਪਨੀ ਨਾਕੀਏਨਲ ਐਵੀਏਸ਼ੀਯੋਨ ਦਾ ਹਵਾਈ ਜਹਾਜ਼ ਟੋਲੀਮਾ ਵਿਭਾਗ ਦੇ ਮਾਰੀਕਵਿਟਾ ਨਗਰ ਨਿਗਮ ਹਵਾਈ ਅੱਡੇ ਕੋਲ ਹਾਦਸਾਗ੍ਰਸਤ ਹੋ ਗਿਆ ਅਤੇ ਉਸ 'ਚ ਅੱਗ ਲੱਗ ਗਈ। ਟੋਲੀਮਾ ਪੁਲਸ ਨਿਰਦੇਸ਼ਕ ਕਵੀਨੋਨੇਜ ਨੇ ਦੱਸਿਆ ਕਿ ਪੰਜ ਲੋਕਾਂ ਦੇ ਲਾਸ਼ ਬਰਾਮਦ ਕੀਤੇ ਗਏ ਹਨ ਪਰ ਅਜੇ ਉਨ੍ਹਾਂ ਪਛਾਣ ਨਹੀਂ ਹੋ ਸਕੀ ਹੈ। ਲਾਸ਼ਾਂ ਨੂੰ ਲੱਭਣ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਹਵਾਈ ਜਹਾਜ਼ ਦੇ ਚਾਲਕ ਨੇ ਹਾਦਸੇ ਤੋਂ ਇਕ ਮਿੰਟ ਪਹਿਲਾਂ ਐਮਰਜੈਂਸੀ ਲੈਡਿੰਗ ਦੀ ਸੂਚਨਾ ਦਿੱਤੀ ਸੀ।
ਸਿੱਖ ਨੇ ਹਾਂਗਕਾਂਗ 'ਚ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ, ਵਧਿਆ ਪੰਜਾਬ ਦਾ ਮਾਣ
NEXT STORY