ਜਲੰਧਰ— ਪੰਜਾਬੀ ਗਾਇਕ ਸਿੱਪੀ ਗਿੱਲ ਨੇ ਆਪਣੀ ਨਵੀਂ ਐਲਬਮ 'ਦਸ ਮਿੰਟ' ਦੇ ਗੀਤ 'ਕੁੜਮਾਈ ਨਾਰ ਦੀ' ਵਿਚ ਬ੍ਰਾਹਮਣਾਂ ਪ੍ਰਤੀ ਗਲਤ ਸ਼ਬਦਾਂ ਦੀ ਵਰਤੋਂ ਕਰਨ ਲਈ ਮੁਆਫੀ ਮੰਗਣ ਤੋਂ ਬਾਅਦ ਹੁਣ ਆਪਣੇ ਟਾਈਟਲ ਗੀਤ ਦੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਭਾਈਚਾਰੇ ਤੋਂ ਮੁਆਫੀ ਮੰਗੀ ਹੈ। ਗੀਤ ਦੀ ਵੀਡੀਓ ਵਿਚ ਕੁੜੀ ਚੁੱਕਣ ਤੋਂ ਪਹਿਲਾਂ ਇਕ ਗੁਰਦੁਆਰੇ ਵਿਚ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਘਰਾਂ ਵਿਚ ਵੜ ਜਾਣ। ਜਿਸ 'ਤੇ ਸਿੱਖ ਭਾਈਚਾਰੇ ਨੇ ਵਿਰੋਧ ਜਤਾਇਆ ਸੀ। ਸਿੱਪੀ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ ਕਿ ਇਸ ਵੀਡੀਓ ਦਾ ਮਕਸਦ ਕਿਸੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਉਸ ਨੇ ਕਿਹਾ ਕਿ ਸਰੋਤੇ ਉਸ ਲਈ ਰੱਬ ਹਨ ਅਤੇ ਜੇਕਰ ਇਸ ਵੀਡੀਓ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਸਰੋਤਿਆਂ ਤੋਂ ਮੁਆਫੀ ਮੰਗਦਾ ਹੈ।
ਇਸ ਦੇ ਨਾਲ ਹੀ ਸਿੱਪੀ ਗਿੱਲ ਨੇ ਆਪਣਾ ਪੱਖ ਵੀ ਰੱਖਿਆ ਹੈ ਅਤੇ ਆਪਣੇ ਫੇਸਬੁੱਕ ਪੇਜ 'ਤੇ ਆਪਣੇ ਉਹ ਗੀਤ ਪੋਸਟ ਕੀਤੇ ਹਨ, ਜੋ ਸੁਚੱਜੇ ਢੰਗ ਨਾਲ ਗਾਏ ਅਤੇ ਫਿਲਮਾਏ ਗਏ ਸਨ। ਇਸ ਪਿੱਛੇ ਉਸ ਦਾ ਸਿੱਧਾ ਤਰਕ ਇਹ ਹੀ ਸੀ ਕਿ ਉਨ੍ਹਾਂ ਗੀਤਾਂ ਨੂੰ ਅੱਜ ਤੱਕ ਇੰਨੇਂ ਲਾਈਕ ਨਹੀਂ ਮਿਲੇ, ਜਿੰਨੇਂ ਇਸ ਗੀਤ ਨੂੰ ਮਿਲ ਰਹੇ ਹਨ। ਇਸ ਦਾ ਸਿੱਧਾ ਮਤਲਬ ਇਹ ਹੀ ਹੈ ਕਿ ਇਕ ਗਾਇਕ ਜੋ ਵੀ ਕਰਦਾ ਹੈ ਲੋਕਾਂ ਦੀ ਪਸੰਦ ਨੂੰ ਧਿਆਨ ਵਿਚ ਰੱਖਦੇ ਹੋਏ ਕਰਦਾ ਹੈ ਅਤੇ ਗੀਤਾਂ ਨਾਲ ਹੋ ਰਹੇ ਇਸ ਤਰ੍ਹਾਂ ਦੇ ਵਿਤਕਰਿਆਂ ਤੋਂ ਹੀ ਦੋਹਰੀ ਮਾਨਸਿਕਤਾ ਵਾਲੇ ਲੋਕਾਂ ਦਾ ਪਤਾ ਲੱਗਦਾ ਹੈ। ਲੋਕ ਇਕ ਪਾਸੇ ਸੱਭਿਆਚਾਰਕ ਗੀਤਾਂ ਦੀ ਮੰਗ ਕਰਦੇ ਹਨ ਤੇ ਦੂਜੇ ਪਾਸੇ ਅਸੱਭਿਅਕ ਗੀਤਾਂ ਨੂੰ ਬੜ੍ਹਾਵਾ ਦਿੰਦੇ ਹਨ।
ਸਿੱਪੀ ਨੇ ਕਿਹਾ ਕਿ ਉਹ ਵਧੀਆ ਗੀਤ ਗਾਉਣ ਨੂੰ ਤਿਆਰ ਹੈ ਪਰ ਲੋਕ ਵੀ ਸੁਣਨ ਵਾਲੇ ਬਣਨ। ਉਸ ਨੇ ਕਿਹਾ ਜਦੋਂ ਵਧੀਆ ਕਿਸਮ ਦੇ ਗੀਤ ਗਾਏ ਜਾਂਦੇ ਹਨ ਤਾਂ ਕੋਈ ਆ ਕੇ ਨਹੀਂ ਕਹਿੰਦਾ ਕਿ ਵਧੀਆ ਕੰਮ ਕੀਤਾ ਹੈ ਤੇ ਅਨਜਾਣੇ ਵਿਚ ਹੋਈ ਇਕ ਗਲਤੀ ਨੂੰ ਵੀ ਲੋਕ ਵੱਡੀ ਬਣਾ ਕੇ ਪੇਸ਼ ਕਰਦੇ ਹਨ।
ਅਭਿਸ਼ੇਕ ਲਈ ਐਸ਼ਵਰਿਆ ਨੇ ਕੀਤਾ ਨਾਗਿਨ ਡਾਂਸ (ਦੇਖੋ ਤਸਵੀਰਾਂ)
NEXT STORY