ਅੰਮ੍ਰਿਤਸਰ- ਪੁਲਸ ਵਿਭਾਗ ਵਲੋਂ ਨਸ਼ੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ 'ਚ ਕਈ ਖਾਕੀ ਵਾਲੇ ਵੀ ਕਾਨੂੰਨ ਦੀ ਗਿਰਫਤ 'ਚ ਆਏ ਹਨ। ਅਜਿਹਾ ਹੀ ਇਕ ਮਾਮਲਾ ਥਾਣਾ ਮਕਬੂਲਪੁਰਾ 'ਚ ਸਾਹਮਣੇ ਆਇਆ ਹੈ ਜੋ ਕਿ ਖੁਦ ਏ. ਐੱਸ. ਆਈ ਹੈ। ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਇਕ ਵਿਅਕਤੀ ਸਕੂਟਰ 'ਤੇ ਅੰਮ੍ਰਿਤਸਰ ਆ ਰਿਹਾ ਹੈ। ਐੱਸ. ਐੱਚ. ਓ ਕੁਲਦੀਪ ਸਿੰਘ ਤੇ ਏ. ਐੱਸ. ਆਈ ਹਰਜੀਤ ਸਿੰਘ ਨੇ ਫੋਕਲ ਪੁਆਇੰਟ ਦੇ ਬਾਹਰ ਬੀਤੀ ਸ਼ਾਮ ਨਾਕੇਬੰਦੀ ਕੀਤੀ।
ਜਿਉਂ ਹੀ ਪੁਲਸ ਦੀ ਨਜ਼ਰ ਸਕੂਟਰ ਵਲ ਪਈ ਤਾਂ ਨਾਕੇ 'ਤੇ ਤਾਇਨਾਤ ਅਧਿਕਾਰੀਆਂ ਦੇ ਮੁਲਜ਼ਮ ਚੌਕੰਨੇ ਹੋ ਗਏ। ਜਿਸ ਸਕੂਟਰ ਦੀ ਸੂਚਨਾ ਪੁਲਸ ਨੂੰ ਸੀ, ਉਸ 'ਤੇ ਪੰਜਾਬ ਪੁਲਸ ਦੀ ਵਰਦੀ 'ਚ ਏ. ਐੱਸ. ਆਈ ਯਾਦਵਿੰਦਰ ਸਿੰਘ ਸਵਾਰ ਸੀ। ਪੁਲਸ ਮੁਲਜ਼ਮ ਦੀਆਂ ਹਰਕਤਾਂ 'ਤੇ ਚਿਹਰੇ ਨੂੰ ਵੇਖ ਕੇ ਨਾਕੇ 'ਤੇ ਤਾਇਨਾਤ ਪੁਲਸ ਅਧਿਕਾਰੀਆਂ ਨੂੰ ਸ਼ੱਕ ਹੋਇਆ ਕਿ ਉਸ ਕੋਲ ਪੱਕਾ ਹੈਰੋਇਨ ਹੈ। ਜਦੋਂ ਨਾਕੇ 'ਤੇ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਜੇਬ 'ਚੋਂ 18 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਫੜਿਆ ਗਿਆ ਦੋਸ਼ੀ ਪੰਜਾਬ ਪੁਲਸ ਦਾ ਏ. ਐੱਸ. ਆਈ ਹੈ। ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਸ ਨੂੰ ਜੇਲ ਭੇਜ ਦਿੱਤਾ ਗਿਆ ਹੈ।
ਹੁਣ ਸਿੱਪੀ ਗਿੱਲ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮੰਗੀ ਮੁਆਫੀ, ਨਾਲੇ ਰੱਖਿਆ ਪੱਖ (ਵੀਡੀਓ)
NEXT STORY