ਜਲੰਧਰ-ਦਿੱਵਿਆ ਜਯੋਤੀ ਜਾਗ੍ਰਿਤੀ ਸੰਸਥਾ ਦੇ ਮੁਖੀ ਆਸ਼ੂਤੋਸ਼ ਮਹਾਰਾਜ ਦੇ 15 ਦਿਨਾਂ ਦੇ ਅੰਦਰ ਅੰਤਿਮ ਸੰਸਕਾਰ ਕਰਨ ਦੇ ਹਾਈਕੋਰਟ ਨੇ ਫੈਸਲੇ ਤੋਂ ਬਾਅਦ ਡੇਰ 'ਚ ਸੁਰੱਖਿਆ ਲਈ ਕਾਫੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਡੇਰੇ ਦੇ ਲੋਕਾਂ ਦੇ ਰੁਖ ਤੋਂ ਸਪੱਸ਼ਟ ਹੈ ਕਿ ਉਹ ਕਿਸੇ ਵੀ ਹਾਲਤ 'ਚ ਆਸ਼ੂਤੋਸ਼ ਮਹਾਰਾਜ ਦਾ ਅੰਤਿਮ ਸੰਸਕਾਰ ਨਹੀਂ ਹੋਣ ਦੇਣਗੇ। ਡੇਰੇ ਦੇ ਲੋਕ ਇਸ ਗੱਲ 'ਤੇ ਅੜੇ ਹੋਏ ਹਨ ਕਿ ਇਹ ਉਨ੍ਹਾਂ ਦਾ ਅਧਿਆਤਮਕ ਮਾਮਲਾ ਹੈ।
ਜਾਣਕਾਰੀ ਮੁਤਾਬਕ ਡੇਰੇ ਦੇ ਬੁਲਾਰੇ ਵਿਸ਼ਾਲਾਨੰਦ ਨੇ ਕਿਹਾ ਕਿ ਇਤਿਹਾਸ 'ਚ ਕਈ ਮਾਮਲੇ ਅਜਿਹੇ ਹੋਏ ਹਨ, ਜਦੋਂ ਸਮਾਧੀ 'ਚ ਗਏ ਹੋਏ ਗੁਰੂਆਂ ਦਾ ਅੰਤਿਮ ਸੰਸਕਾਰ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦੇ ਚੇਲਿਆਂ ਨੇ ਆਪਣੇ ਗੁਰੂਆਂ ਦੀ ਦੇਹ ਨੂੰ ਹੱਥ ਤੱਕ ਨਹੀਂ ਲਾਉਣ ਦਿੱਤਾ। ਆਸ਼ੂਤੋਸ਼ ਮਹਾਰਾਜ ਡੇਰੇ ਦੇ ਲੋਕਾਂ ਮੁਤਾਬਕ ਪਿਛਲੇ ਕਈ ਮਹੀਨਿਆਂ ਤੋਂ ਡੂੰਘੀ ਸਮਾਧੀ 'ਚ ਹਨ।
ਡੇਰੇ ਦੇ ਸੇਵਾਦਾਰ ਇਸ ਦਾਅਵੇ 'ਤੇ ਕਾਇਮ ਹਨ ਕਿ ਆਸ਼ੂਤੋਸ਼ ਮਹਾਰਾਜ ਆਪਣੀ ਸਮਾਧੀ 'ਚੋਂ ਜਲਦੀ ਹੀ ਵਾਪਸ ਆ ਜਾਣਗੇ। ਸੂਤਰਾਂ ਮੁਤਾਬਕ ਡੇਰੇ ਦੇ ਲੋਕ ਕਿਸੇ ਵੀ ਕੀਮਤ 'ਤੇ ਆਸ਼ੂਤੋਸ਼ ਮਹਾਰਾਜ ਦਾ ਅੰਤਿਮ ਸੰਸਕਾਰ ਕਰਾਉਣ ਦੇ ਪੱਖ 'ਚ ਨਹੀਂ ਹਨ। ਵਿਸ਼ਾਲਾਨੰਦ ਨੇ ਸਪੱਸ਼ਟ ਕੀਤਾ ਹੈ ਕਿ ਉਹ ਹਾਈਕੋਰਟ ਦੇ ਆਦੇਸ਼ ਨੂੰ ਅਦਾਲਤ ਦੀ ਡਬਲ ਬੈਂਚ 'ਚ ਚੁਣੌਤੀ ਦੇਣਗੇ।
ਗਾਵਾਂ ਦੀਆਂ ਲਾਸ਼ਾਂ ਮਿਲਣ ਨਾਲ ਫੈਲੀ ਸਨਸਨੀ
NEXT STORY