ਜਲੰਧਰ- ਇੱਥੋਂ ਦੇ ਡੀ. ਏ. ਵੀ. ਕਾਲਜ ਦੀ ਵਿਦਿਆਰਥਣ ਦਾ ਫਰਜ਼ੀ ਫੇਸਬੁੱਕ ਅਕਾਊਂਟ ਬਣਾ ਕੇ ਉਸ ਦੀ ਫੋਟੋ ਨਾਲ ਛੇੜਖਾਨੀ ਕਰਨ ਦੇ ਮਾਮਲੇ ਵਿਚ ਪੁਲਸ ਦੇ ਸਾਹਮਣੇ ਸਾਰੀ ਸੱਚਾਈ ਆ ਗਈ ਹੈ। ਦਰਅਸਲ ਇਸ ਕੇਸ 'ਚ ਫਸੇ ਦੋਸ਼ੀ ਦੇ ਪਿਤਾ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਪੁੱਤਰ ਨੂੰ ਅਗਵਾ ਕਰ ਲਿਆ ਗਿਆ ਹੈ। ਪਿਤਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਪੁੱਤਰ ਨੂੰ ਵਿਦਿਆਰਥਣ ਦੇ ਪਿਤਾ, ਬੇਟੇ ਅਤੇ ਹੋਰ ਲੋਕਾਂ ਨੇ ਅਗਵਾ ਕੀਤਾ ਹੈ। ਵਿਦਿਆਰਥਣ ਦੇ ਫਰਜ਼ੀ ਫੇਸਬੁੱਕ ਅਕਾਊਂਟ ਬਣਾ ਕੇ ਫੋਟੋ ਨਾਲ ਛੇੜਖਾਨੀ ਕਰਨ ਵਾਲੇ ਵਿਦਿਆਰਥੀ ਦਾ ਨਾਂ ਹਿਮਾਂਸ਼ੂ ਹੈ, ਜੋ ਕਿ ਏ. ਪੀ. ਜੇ. ਕਾਲਜ ਦਾ ਵਿਦਿਆਰਥੀ ਹੈ।
ਵਿਦਿਆਰਥਣ ਨੂੰ ਜਦੋਂ ਪਤਾ ਲੱਗਾ ਕਿ ਉਸ ਦੇ ਨਾਂ 'ਤੇ ਸ਼ਾਸਤਰੀ ਨਗਰ ਦੇ ਰਹਿਣ ਵਾਲੇ ਏ. ਪੀ. ਜੇ. ਕਾਲਜ ਦੇ ਵਿਦਿਆਰਥੀ ਹਿਮਾਸ਼ੂ ਨੇ ਫਰਜ਼ੀ ਫੇਸਬੁੱਕ ਅਕਾਊਂਟ ਬਣਾ ਕੇ ਉਸ ਦੀ ਫੋਟੋ ਨਾਲ ਛੇੜਖਾਨੀ ਕੀਤੀ ਹੈ ਤਾਂ ਉਸ ਨੇ ਆਪਣੇ ਪਰਿਵਾਰ ਨੂੰ ਇਸ ਗੱਲ ਬਾਰੇ ਦੱਸਿਆ ਸੀ। ਇਸ ਗੱਲ ਦੀ ਸ਼ਿਕਾਇਤ ਵਿਦਿਆਰਥਣ ਦੇ ਭਰਾ ਨੇ ਪੁਲਸ ਨੂੰ ਦਿੱਤੀ ਸੀ। ਪੁਲਸ ਨੇ ਜਦੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਤਾਂ ਹਿਮਾਂਸ਼ੂ ਵਿਰੁੱਧ ਕੀਤੀ ਗਈ ਜਾਂਚ ਸਹੀ ਨਿਕਲੀ। ਪੁਲਸ ਨੇ ਹਿਮਾਂਸ਼ੂ ਨੂੰ ਜਾਂਚ ਲਈ ਬੁਲਾਇਆ ਤਾਂ ਉਹ ਨਹੀਂ ਆਇਆ।
ਜਿਸ ਤੋਂ ਬਾਅਦ ਸ਼ਾਸਤਰੀ ਨਗਰ ਦੇ ਰਹਿਣ ਵਾਲੇ ਹਿਮਾਂਸ਼ੂ ਵਿਰੁੱਧ ਵਿਦਿਆਰਥਣ ਦੀ ਫੋਟੋ ਨਾਲ ਛੇੜਖਾਨੀ ਕਰਨ ਦਾ ਕੇਸ ਦਰਜ ਕੀਤਾ ਗਿਆ ਸੀ। ਅਦਾਲਤ ਤੋਂ ਰਾਹਤ ਮਿਲਣ ਤੋਂ ਬਾਅਦ ਪੁਲਸ ਨੇ ਉਸ ਨੂੰ ਜਮਾਨਤ 'ਤੇ ਰਿਹਾਅ ਕਰ ਦਿੱਤਾ ਸੀ। ਜਿਸ ਤੋਂ ਬਾਅਦ ਹਿਮਾਂਸ਼ੂ ਦੇ ਪਿਤਾ ਸੁਰਿੰਦਰ ਜੋ ਕਿ ਆਟੋ ਸਪੇਅਰ ਪਾਟਰਸ ਕਾਰੋਬਾਰੀ ਹਨ, ਨੇ ਆਪਣੇ ਪੁੱਤਰ ਹਿਮਾਂਸ਼ੂ ਨੂੰ ਬਚਾਉਣ ਲਈ ਵਿਦਿਆਰਥਣ ਦੇ ਪਰਿਵਾਰ ਵਾਲਿਆਂ 'ਤੇ ਰਾਜ਼ੀਨਾਮਾ ਕਰਨ ਦਾ ਦਬਾਅ ਪਾਉਣ ਲੱਗੇ। ਜਦੋਂ ਵਿਦਿਆਰਥਣ ਦੇ ਪਰਿਵਾਰ ਵਾਲਿਆਂ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਤਾਂ ਦੋਸ਼ੀ ਹਿਮਾਂਸ਼ੂ ਦੇ ਪਿਤਾ ਨੇ ਆਪਣੇ ਪੁੱਤਰ ਨੂੰ ਬਚਾਉਣ ਲਈ ਕਿਡਨੈਪਿੰਗ ਦੀ ਝੂਠੀ ਸ਼ਿਕਾਇਤ ਦਿੱਤੀ।
ਉੱਧਰ ਇਸ ਕੇਸ ਦੀ ਜਾਂਚ ਕਰ ਰਹੇ ਰਵਿੰਦਰ ਪਾਲ ਸੰਧੂ ਦਾ ਕਹਿਣਾ ਹੈ ਕਿ ਜਦੋਂ ਮਾਮਲਾ ਸਾਡੇ ਕੋਲ ਪਹੁੰਚਿਆ ਤਾਂ ਪੁਲਸ ਤੁਰੰਤ ਹਰਕਤ 'ਚ ਆਈ। ਪੁਲਸ ਜਾਂਚ ਕਰਦੇ ਹੋਏ ਹਿਮਾਂਸ਼ੂ ਦੇ ਘਰ ਪੁਹੰਚ ਗਈ। ਇੱਥੇ ਪੁਲਸ ਨੂੰ ਪਤਾ ਲੱਗਾ ਕਿ ਦੋਸ਼ੀ ਹਿਮਾਂਸ਼ੂ ਦਾ ਪਿਤਾ ਝੂਠ ਬੋਲ ਰਿਹਾ ਹੈ। ਦੋਸ਼ੀ ਦੇ ਪਿਤਾ ਨੇ ਦਾਅਵਾ ਕੀਤਾ ਕਿ ਉਸ ਦੇ ਪੁੱਤਰ ਵਿਰੁੱਧ ਕੇਸ ਦਰਜ ਕਰਵਾਉਣ ਵਾਲੇ ਵਿਦਿਆਰਥਣ ਦੇ ਪਰਿਵਾਰ ਵਾਲੇ ਉਸ ਦੇ ਪੁੱਤਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਰਹੇ ਸੀ ਅਤੇ ਅਗਵਾ ਕਰਨ ਦਾ ਟਰਾਮਾ ਰੱਚ ਕੇ ਖੁਦ ਥਾਣੇ ਪਹੁੰਚ ਗਏ। ਜਿਸ ਤੋਂ ਬਾਅਦ ਸਾਰੀ ਘਟਨਾ ਤੋਂ ਪਰਦਾ ਉਠ ਗਿਆ। ਸ਼ਾਮ ਤਕਰੀਬਨ 4 ਵਜੇ ਪੁਲਸ ਨੂੰ ਸੂਚਨਾ ਮਿਲੀ ਕਿ ਹਿਮਾਂਸ਼ੂ ਘਰ ਪਹੁੰਚ ਗਿਆ ਹੈ।
ਸੌਖਾ ਨਹੀਂ ਹੋਵੇਗਾ ਆਸ਼ੂਤੋਸ਼ ਮਹਾਰਾਜ ਦਾ ਅੰਤਿਮ ਸੰਸਕਾਰ! (ਵੀਡੀਓ)
NEXT STORY