ਚੇਨਈ— ਡੀ. ਐੱਮ. ਕੇ. ਮੁਖੀ ਐੱਮ. ਕਰੁਣਾਨਿਧੀ ਵੀਰਵਾਰ ਨੂੰ ਤਾਮਿਲਨਾਡੂ ਵਿਧਾਨ ਸਭਾ 'ਚ ਕਾਫੀ ਨਾਰਾਜ਼ ਦਿਖਾਈ ਦਿੱਤੇ। ਨਾਰਾਜ਼ਗੀ ਪ੍ਰਗਟਾਉਂਦੇ ਹੋਏ ਉਨ੍ਹਾਂ ਸਦਨ ਤਕ ਛੱਡ ਦਿੱਤਾ ਅਤੇ ਕਿਹਾ ਮੇਰੇ ਵਰਗੇ ਅੰਗਹੀਣ ਲੋਕਾਂ ਲਈ ਇਥੇ ਥਾਂ ਨਹੀਂ ਹੈ।'' ਕੁਰਣਾਨਿਧੀ ਵ੍ਹੀਲ ਚੇਅਰ 'ਤੇ ਸਨ। ਉਹ ਆਪਣੇ ਲਈ ਬੈਠਣ ਦਾ ਕੋਈ ਖਾਸ ਪ੍ਰਬੰਧ ਨਾ ਹੋਣ ਕਾਰਨ ਨਾਰਾਜ਼ ਸਨ। ਉਨ੍ਹਾਂ ਦੇ ਬਾਹਰ ਆਉਣ ਮਗਰੋਂ ਪੂਰੀ ਵਿਰੋਧੀ ਧਿਰ ਸਦਨ ਤੋਂ ਵਾਕਆਊਟ ਕਰ ਗਈ। ਵ੍ਹੀਲ ਚੇਅਰ 'ਤੇ ਆਏ ਸਾਬਕਾ ਮੁੱਖ ਮੰਤਰੀ ਸਦਨ ਦੇ ਹਾਜ਼ਰੀ ਰਜਿਸਟਰ 'ਤੇ ਦਸਤਖਤ ਕਰਨ ਮਗਰੋਂ ਸਦਨ 'ਚੋਂ ਬਾਹਰ ਆ ਗਏ।
ਭਾਰਤ ਨੇ ਦੂਜੀ ਸਦੀ 'ਚ ਹੀ ਕਰ ਲਿਆ ਸੀ ਐਟਮੀ ਤਜਰਬਾ : ਨਿਸ਼ੰਕ
NEXT STORY