ਵਾਸ਼ਿੰਗਟਨ-ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਨਿਊਯਾਰਕ ਦੀ ਮਸ਼ਹੂਰ ਕੋਲੰਬੀਆ ਯੂਨੀਵਰਸਿਟੀ 'ਚ ਐਤਵਾਰ ਨੂੰ ਵਿਦਿਆਰਥੀਆਂ ਨੂੰ ਸੰਬੋਧਨ ਕਰਨਗੇ। ਸ਼ਿਕਾਗੋ ਤੋਂ 'ਆਪ' ਦੇ ਇਕ ਵਰਕਰ ਮੁਨੀਸ਼ ਰਾਏਜਦਾ ਨੇ ਦੱਸਿਆ ਕਿ ਕੇਜਰੀਵਾਲ ਦਾ ਨਿਊਯਾਰਕ 'ਚ 24 ਘੰਟਿਆਂ ਤੋਂ ਘੱਟ ਸਮਾਂ ਰਹਿਣ ਦਾ ਪ੍ਰੋਗਰਾਮ ਹੈ। ਇਸ ਦੌਰਾਨ ਉਹ 7 ਦਸੰਬਰ ਨੂੰ ਕੋਲੰਬੀਆ ਯੂਨੀਵਰਸਿਟੀ ਦੇ ਸਕੂਲ ਆਫ ਇੰਟਰਨੈਸ਼ਨਲ ਐਂਡ ਪਬਲਿਕ ਅਫੇਅਰ (ਐਸ.ਆਈ.ਪੀ.ਏ.) ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ।
ਦਿੱਲੀ ਵਿਧਾਨ ਸਭਾ ਚੋਣਾਂ ਕਾਰਨ ਕੇਜਰੀਵਾਲ ਦੇ ਮਸ਼ਰੂਫ ਪ੍ਰੋਗਰਾਮ ਦੇ ਚੱਲਦੇ ਦੇਸ਼ 'ਚ ਰਹਿਣ ਵਾਲੇ ਆਪਣੇ ਸਮਰਥਕਾਂ ਨੂੰ ਅਪੀਲ ਕਰਨ ਕਾਰਨ ਉਹ ਘੱਟ ਸਮੇਂ 'ਚ ਹੀ ਅਮਰੀਕਾ ਦੀ ਯਾਤਰਾ ਕਰਨਗੇ। ਉਨ੍ਹਾਂ ਨੇ ਕਿਹਾ ਕਿ 'ਆਪ' ਦੇ ਆਧਾਰ ਵਾਲੇ ਉੱਤਰੀ ਅਮਰੀਕਾ ਅਤੇ ਬ੍ਰਿਟੇਨ ਦੇ ਵੱਖ-ਵੱਖ ਸ਼ਹਿਰਾਂ ਦੀ ਯਾਤਰਾ ਲਈ ਕੇਜਰੀਵਾਲ ਦੀ ਭਾਰੀ ਮੰਗ ਹੈ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਅਮਰੀਕਾ 'ਚ ਆਪ ਸਮਰਥਕਾਂ ਨਾਲ ਵੀ ਗੱਲਬਾਤ ਕਰਨਗੇ।
ਪਾਕਿਸਤਾਨ ਤੇ ਕਸ਼ਮੀਰ ਸਕੇ ਭਰਾ : ਹਾਫਿਜ਼ ਸਈਦ
NEXT STORY