ਦੁਬਈ— ਦੁਬਈ ਨੂੰ ਦੁਨੀਆ ਦੀਆਂ ਖੂਬਸੂਰਤ ਥਾਵਾਂ 'ਚੋਂ ਇਕ ਮੰਨਿਆ ਜਾਂਦਾ ਹੈ। ਕੀ ਬਾਲੀਵੁੱਡ ਤੇ ਕੀ ਹਾਲੀਵੁੱਡ ਜ਼ਿਆਦਾਤਰ ਫਿਲਮਾਂ ਦੀ ਸ਼ੂਟਿੰਗ ਇੱਥੇ ਕੀਤੀ ਜਾਂਦੀ ਹੈ ਪਰ ਕਹਿੰਦੇ ਹਨ ਕਿ ਫੁੱਲਾਂ ਦੇ ਨਾਲ ਹੀ ਕੰਢੇ ਹੁੰਦੇ ਹਨ। ਇਸ ਫੁੱਲ ਦੇ ਨਾਲ ਵੀ ਕਈ ਕੰਢੇ ਹਨ ਹਨ। ਤਸਵੀਰਾਂ ਵਿਚ ਦੇਖੋ ਦੁਬਈ ਦਾ ਉਹ ਕਾਲਾ ਸੱਚ ਜੋ ਸ਼ਾਇਦ ਤੁਸੀਂ ਕਦੇ ਨਹੀਂ ਦੇਖਿਆ। ਇਸ ਸੱਚ ਤੋਂ ਸ਼ਾਇਦ ਉਹ ਲੋਕ ਵਾਕਿਫ ਹੋਣਗੇ ਜੋ ਕਾਮਿਆਂ ਦੇ ਰੂਪ ਵਿਚ ਦੁਬਈ ਜਾਂਦੇ ਹਨ। ਇਨ੍ਹਾਂ ਕਾਮਿਆਂ ਵਿਚ ਜ਼ਿਆਦਾਤਰ ਨੌਜਵਾਨ ਪੰਜਾਬ ਤੋਂ ਹੁੰਦੇ ਹਨ। ਉਨ੍ਹਾਂ ਪੰਜਾਬੀਆਂ ਲਈ ਦੁਬਈ ਉਹ ਨਹੀਂ ਹੈ ਜੋ ਫਿਲਮਾਂ 'ਚ ਦਿਖਾਈ ਦਿੰਦੀ ਹੈ।
ਦੁਬਈ 'ਚ ਕੰਮਾਂ-ਕਾਰਾਂ ਲਈ ਗਏ ਲੋਕ ਲਗਜ਼ਰੀ ਦੁਨੀਆ ਤੋਂ ਦੂਰ ਇਕ ਅਜਿਹੀ ਦੁਨੀਆ ਵਿਚ ਰਹਿੰਦੇ ਹਨ, ਜੋ ਤੰਗ ਅਤੇ ਖਸਤਾਹਾਲ ਹੈ। ਦੁਬਈ ਦਾ ਇਹ ਅਜਿਹਾ ਹੀ ਖਸਤਾਹਾਲ ਸ਼ਹਿਰ ਹੈ ਸੋਨਾਪੁਰ। ਸੋਨਾਪੁਰ ਦਾ ਮਤਲਬ ਹੁੰਦਾ ਹੈ 'ਸੋਨੇ ਦਾ ਸ਼ਹਿਰ' ਪਰ ਇੱਥੇ ਅਜਿਹੀ ਕੋਈ ਚੀਜ਼ ਨਹੀਂ ਹੈ। ਹਾਂ ਪ੍ਰਵਾਸੀ ਲੋਕ ਇੱਥੇ ਆ ਕੇ ਮਿੱਟੀ ਨਾਲ ਮਿੱਟੀ ਹੋ ਕੇ ਸੋਨਾ ਜ਼ਰੂਰ ਬਣਾਉਂਦੇ ਹਨ।
ਦੁਬਈ ਵਿਚ ਕੰਮ ਕਰਨ ਲਈ ਆਉਣ ਵਾਲੇ ਜ਼ਿਆਦਾਤਰ ਲੋਕ ਬੰਗਲਾਦੇਸ਼, ਭਾਰਤ, ਚੀਨ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਤੋਂ ਆਉਂਦੇ ਹਨ।
ਗਰਮੀਆਂ ਵਿਚ ਦੁਬਈ ਦਾ ਤਾਪਮਾਨ 50 ਡਿਗਰੀ ਤੋਂ ਪਾਰ ਹੋ ਜਾਂਦਾ ਹੈ ਅਤੇ ਅਜਿਹੇ ਵਿਚ ਪੰਜ ਮਿੰਟ ਵੀ ਧੁੱਪ ਵਿਚ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ ਪਰ ਪ੍ਰਵਾਸੀਆਂ ਨੂੰ ਪੈਸੇ ਕਮਾਉਣ ਲਈ ਉਸੇ ਧੁੱਪ ਵਿਚ 14-14 ਘੰਟਿਆਂ ਲਈ ਕੰਮ ਕਰਨਾ ਪੈਂਦਾ ਹੈ। ਇਨ੍ਹਾਂ ਲੋਕਾਂ ਤੋਂ ਬਿਨਾਂ ਨਾ ਤਾਂ ਦੁਬਈ ਦਾ ਕੋਈ ਵਜੂਦ ਹੈ ਅਤੇ ਨਾ ਹੀ ਦੁਬਈ ਤੋਂ ਬਗੈਰ ਇਨ੍ਹਾਂ ਲੋਕਾਂ ਦਾ ਪਰ ਪਰਿਵਾਰਾਂ ਤੋਂ ਦੂਰ ਤੰਗਹਾਲੀ ਵਿਚ ਜੀਵਨ ਬਸਰ ਕਰਨਾ ਦਿਲ ਤੋੜਨ ਵਾਲਾ ਹੁੰਦਾ ਹੈ।
ਸਰਦਾਰ ਮੁਹੰਮਦ ਬਣੇ ਪਾਕਿ ਦੇ ਨਵੇਂ ਮੁੱਖ ਚੋਣ ਕਮਿਸ਼ਨਰ (ਦੇਖੋ ਤਸਵੀਰਾਂ)
NEXT STORY