ਇਸਲਾਮਾਬਾਦ-ਪਾਕਿਸਤਾਨ ਦੀ ਇਕ ਸੰਸਦੀ ਕਮੇਟੀ ਨੇ ਵੀਰਵਾਰ ਨੂੰ ਜੱਜ ਸਰਦਾਰ ਮੁਹੰਮਦ ਰਜ਼ਾ ਖਾਨ ਨੂੰ ਦੇਸ਼ ਦਾ ਨਵਾਂ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਨਿਯੁਕਤ ਕੀਤਾ ਹੈ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ-ਐਨ.) ਦੇ ਰਫੀਕ ਰਜ਼ਵਾਨਾ ਨੇ ਇਕ ਅਖਬਾਰ 'ਚ ਇਹ ਐਲਾਨ ਕੀਤਾ। ਇਹ ਅਹੁਦਾ ਪਿਛਲੇ 16 ਮਹੀਨਿਆਂ ਤੋਂ ਖਾਲ੍ਹੀ ਪਿਆ ਸੀ। ਪਾਕਿਸਤਾਨ ਦੀ ਹਾਈ ਕੋਰਟ ਨੇ ਸ਼ਰੀਫ ਸਰਕਾਰ ਨੂੰ ਸ਼ੁੱਕਰਵਾਰ ਤੋਂ ਪਹਿਲਾਂ ਇਸ ਅਹੁਦੇ ਨੂੰ ਭਰਨ ਦਾ ਹੁਕਮ ਦਿੱਤਾ ਸੀ। ਸੰਸਦੀ ਕਮੇਟੀ ਦੀ ਬੈਠਕ ਤੋਂ ਬਾਅਦ ਪਾਕਿਸਤਾਨ ਦੇ ਅਗਲੇ ਨਵੇਂ ਮੁੱਖ ਚੋਣ ਕਮਿਸ਼ਨਰ ਦੇ ਤੌਰ 'ਤੇ ਸਰਦਾਰ ਰਜ਼ਾ ਦੇ ਨਾਂ ਦਾ ਐਲਾਨ ਕੀਤਾ ਗਿਆ।
ਬੈਠਕ 'ਚ ਆਵਾਮੀ ਨੈਸ਼ਨਲ ਪਾਰਟੀ (ਏ.ਐਨ.ਪੀ.) ਮੁਤਾਹਿਦਾ ਕੌਮੀ ਮੂਵਮੈਂਟ, ਪਾਕਿਸਤਾਨ ਪੀਪਲਸ ਪਾਰਟੀ ਅਤੇ ਪੀ.ਐਨ.ਐਲ-ਐਨ ਨੇ ਜੱਜ ਸਰਦਾਰ ਰਜ਼ਾ ਦੇ ਨਾਂ 'ਤੇ ਸਹਿਮਤੀ ਜ਼ਾਹਰ ਕੀਤੀ ਸੀ। ਇਸ ਅਹੁਦੇ ਲਈ ਪਾਕਿਸਤਾਨ ਪੀਪਲਸ ਪਾਰਟੀ ਦੇ ਇਸਲਾਮੁਦੀਨ ਸ਼ੇਖ ਨੇ ਜੱਜ ਰਜ਼ਾ ਦਾ ਨਾਂ ਅੱਗੇ ਵਧਾਇਆ ਸੀ ਅਤੇ ਏ.ਐਨ.ਪੀ. ਦੇ ਸਭਾਸਦ ਹਾਜ਼ੀ ਅਦੀਲ ਨੇ ਇਸਦਾ ਸਮਰਥਨ ਕੀਤਾ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਨੇਤਾ ਸ਼ਹਿਰਯਾਰ ਅਫਰੀਦੀ ਸੰਸਦੀ ਕਮੇਟੀ ਦੀ ਇਸ ਬੈਠਕ 'ਚ ਸ਼ਾਮਲ ਨਹੀਂ ਹੋਏ।
ਓਬਾਮਾ ਨੇ ਰਾਸ਼ਟਰੀ ਕ੍ਰਿਸਮਸ ਟ੍ਰੀ ਨੂੰ ਕੀਤਾ ਰੌਸ਼ਨ (ਦੇਖੋ ਤਸਵੀਰਾਂ)
NEXT STORY