ਇਸਲਾਮਾਬਾਦ-ਪਾਕਿਸਤਾਨ 'ਚ ਇਕ ਵੱਡੀ ਭੁੱਲ ਕਾਰਨ ਥੈਲੇਸੀਮੀਆ ਨਾਲ ਗ੍ਰਸਤ 10 ਬੱਚੇ ਗ੍ਰਸਤ ਖੂਨ ਚੜ੍ਹਾਉਣ ਨਾਲ ਐਚ.ਆਈ.ਵੀ. ਦਾ ਸ਼ਿਕਾਰ ਹੋ ਗਏ। ਸਾਰੇ ਦੇਸ਼ 'ਚ 22 ਹਜ਼ਾਰ ਥੈਲੇਸੀਮੀਆ ਪ੍ਰਭਾਵਿਤ ਬੱਚਿਆਂ ਨੂੰ ਖੂਨਦਾਨ ਕਰਨ ਵਾਲੇ ਵੱਖ-ਵੱਖ ਧਰਮ ਸੰਗਠਨਾਂ ਦੇ ਸੰਘ ਪਾਕਿਸਤਾਨ ਥੈਲੇਸੀਮੀਆ ਸੰਗਠਨ ਜਨਰਲ ਸਕੱਤਰ ਪ੍ਰੋਫੈਸਰ ਯਾਸਮੀਨ ਰਾਸ਼ਿਦ ਨੇ ਵੀਰਵਾਰ ਨੂੰ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ ਥੈਲੇਸੀਮੀਆ ਲਈ ਨਿਯਮਿਤ ਰੂਪ ਨਾਲ ਖੂਨ ਚੜ੍ਹਾਇਆ ਜਾਂਦਾ ਹੈ। ਸੰਗਠਨ ਤੋਂ ਇੰਨੇ ਜ਼ਿਆਦਾ ਬੱਚਿਆਂ ਨੂੰ ਖੂਨਦਾਨ ਕੀਤਾ ਜਾਂਦਾ ਹੈ। ਇਸ ਕਾਰਨ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਬੱਚਿਆਂ ਤੋਂ ਇਲਾਵਾ ਹੋਰ ਵੀ ਕਈ ਬੱਚੇ ਐਚ.ਆਈ.ਵੀ. ਨਾਲ ਗ੍ਰਸਤ ਹੋ ਸਕਦੇ ਹਨ। ਰਾਸ਼ਿਦ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਹਫਤੇ 10 ਬੱਚਿਆਂ ਦੇ ਐਚ.ਆਈ.ਵੀ. ਨਾਲ ਗ੍ਰਸਤ ਹੋਣ ਦਾ ਪਤਾ ਲੱਗਿਆ ਹੈ।
ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਹੁਣ ਤੱਕ ਕਿੰਨੇ ਬੱਚਿਆਂ ਦਾ ਐਚ.ਆਈ.ਵੀ. ਟੈਸਟ ਹੋ ਚੁੱਕਿਆ ਹੈ। ਪਾਕਿਸਤਾਨ ਮੈਡੀਕਲ ਸਾਇੰਸ ਦੇ ਕੁਲਪਤੀ ਜਾਵੇਦ ਅਕਰਮ ਨੇ ਦੱਸਿਆ ਕਿ ਖੂਨਦਾਨ ਕਰਨ ਵਾਲੇ ਅਜਿਹੇ ਕਈ ਪੇਸ਼ੇਵਰ ਹਨ ਜੋ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹਨ। ਕਾਨੂੰਨੀ ਤੌਰ 'ਤੇ ਖੂਨਦਾਨ ਕਰਨ ਵਾਲੇ ਲੋਕਾਂ ਦੇ ਖੂਨ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਪਰ ਇਸ ਕਾਨੂੰਨ ਦੀ ਸਖਤਾਈ ਨਾਲ ਪਾਲਣਾ ਨਹੀਂ ਹੁੰਦੀ ਹੈ। 10 ਬੱਚਿਆਂ ਦੇ ਗ੍ਰਸਤ ਹੋਣ ਦਾ ਮਾਮਲਾ ਕਿਸੇ ਵੱਡੀ ਹੇਰਾਫੇਰੀ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਥੈਲੇਸੀਮੀਆ ਨਾਲ ਪ੍ਰਭਾਵਿਤ ਬੱਚਿਆਂ ਨੂੰ ਕਈ ਵਾਰ ਹਫਤੇ 'ਚ ਦੋ ਵਾਰ ਖੂਨ ਚੜ੍ਹਾਉਣ ਦੀ ਲੋੜ ਪੈਂਦੀ ਹੈ, ਜਿਸ ਨਾਲ ਉਨ੍ਹਾਂ 'ਚ ਵਾਇਰਸ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ। ਉਨ੍ਹਾਂ ਦੀ ਜਾਣਕਾਰੀ ਅਨੁਸਾਰ ਗ੍ਰਸਤ ਖੂਨ ਚੜ੍ਹਾਉਣ ਨਾਲ ਹੁਣ ਤੱਕ 16 ਬੱਚੇ ਐਚ.ਆਈ.ਵੀ. ਦਾ ਸ਼ਿਕਾਰ ਹੋਏ ਹਨ। ਸਿਹਤ ਮੰਤਰਾਲੇ ਨੇ ਅਜੇ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਦੁਬਈ ਦਾ ਦਿਲ ਤੋੜਦਾ ਕਾਲਾ ਸੱਚ (ਦੇਖੋ ਤਸਵੀਰਾਂ)
NEXT STORY