ਜੈਪੁਰ- ਮੁਹੰਮਦ ਫਾਰੂਖ ਨਾਂ ਦੇ ਇਸ ਸ਼ਖਸ ਨੇ 20 ਸਾਲ ਤੱਕ ਭਾਰਤੀ ਫੌਜ 'ਚ ਨੌਕਰੀ ਕੀਤੀ ਅਤੇ ਰਿਟਾਇਰਡ ਵੀ ਹੋ ਗਏ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਇੰਨੇ ਲੰਬੇ ਸਮੇਂ ਬਾਅਦ ਉਨ੍ਹਾਂ ਦਾ ਪਾਕਿਸਤਾਨੀ ਹੋਣਾ ਉਨ੍ਹਾਂ ਲਈ ਮੁਸੀਬਤ ਬਣ ਜਾਵੇਗਾ। ਬਸ ਇੰਨਾ ਹੀ ਨਹੀਂ ਹੁਣ ਉਹ ਫੌਜ ਵਲੋਂ ਪੈਨਸ਼ਨ ਵੀ ਲੈ ਰਹੇ ਹਨ। ਨੌਕਰੀ ਖਤਮ ਹੋਣ ਦੇ 14 ਸਾਲ ਬਾਅਦ ਫਾਰੂਖ ਦੇ ਪਾਕਿਸਤਾਨੀ ਹੋਣ ਦਾ ਪਤਾ ਲੱਗਾ। ਰਾਜਸਥਾਨ ਦੀ ਝੁੰਝੁਨੂੰ ਪੁਲਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ।
ਰਾਜਸਥਾਨ ਦੇ ਐਸ. ਪੀ. ਨੂੰ ਮਿਲੀ ਸ਼ਿਕਾਇਤ ਤੋਂ ਬਾਅਦ ਇਸ ਗੱਲ ਦਾ ਖੁਲਾਸਾ ਹੋਇਆ। ਝੁਝੁਨੂੰ ਐਸ. ਪੀ. ਸੁਰਿੰਦਰ ਕੁਮਾਰ ਗੁਪਤਾ ਦਾ ਕਹਿਣਾ ਹੈ ਕਿ ਇਹ ਕਾਫੀ ਸੰਵੇਦਨਸ਼ੀਲ ਮਾਮਲਾ ਹੈ। ਇਸ ਮਾਮਲੇ ਦੇ ਪਿੱਛੇ ਦਾ ਕਾਰਨ ਇਹ ਹੈ ਕਿ 19 ਜੁਲਾਈ, 1948 ਤੋਂ ਪਹਿਲਾਂ ਜੋ ਲੋਕ ਪਾਕਿਸਤਾਨ ਤੋਂ ਭਾਰਤ ਆਏ, ਉਨ੍ਹਾਂ ਨੂੰ ਭਾਰਤੀ ਨਾਗਰਿਕ ਮੰਨ ਲਿਆ ਗਿਆ। ਇਸ ਤੋਂ ਬਾਅਦ ਆਉਣ ਵਾਲੇ ਪਾਕਿਸਤਾਨੀ ਨਾਗਰਿਕਾਂ ਲਈ ਕਈ ਤਰ੍ਹਾਂ ਦੇ ਨਿਯਮ ਲਾਗੂ ਹਨ। ਮੌਜੂਦਾ ਨਿਯਮਾਂ ਮੁਤਾਬਕਾ ਮਾਂ-ਬਾਪ ਨੂੰ ਭਾਵੇਂ ਹੀ ਨਾਗਰਿਕਤਾ ਮਿਲ ਜਾਵੇ ਪਰ ਬੱਚਿਆਂ ਨੂੰ ਵੱਖਰੇ ਤੌਰ 'ਤੇ ਬੇਨਤੀ ਕਰਨੀ ਹੁੰਦੀ ਹੈ।
ਫਾਰੂਖ ਦੇ ਪਿਤਾ ਭਾਰਤੀ ਅਤੇ ਮਾਂ ਪਾਕਿਸਤਾਨੀ ਹੈ। ਫਾਰੂਖ ਦਾ ਜਨਮ ਵੀ ਪਾਕਿਸਤਾਨ ਵਿਚ ਹੋਇਆ। ਜਦੋਂ ਉਹ ਛੋਟੇ ਸਨ ਤਾਂ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਭਾਰਤ ਲੈ ਆਈ। ਇੱਥੇ ਉਨ੍ਹਾਂ ਦੀ ਮਾਂ ਨੇ ਤਾਂ ਭਾਰਤੀ ਨਾਗਰਿਕਤਾ ਲੈ ਲਈ ਪਰ ਫਾਰੂਖ ਦੀ ਨਾਗਰਿਕਤਾ ਲਈ ਕਦੇ ਬੇਨਤੀ ਨਹੀਂ ਕੀਤੀ ਗਈ। ਸਾਲ 1980 'ਚ ਫਾਰੂਖ ਨੂੰ ਨਿਵਾਸ ਥਾਂ ਪ੍ਰਮਾਣ ਪੱਤਰ ਦੇ ਆਧਾਰ 'ਤੇ ਨੌਕਰੀ ਮਿਲ ਗਈ ਅਤੇ ਸਾਲ 2000 ਵਿਚ ਉਹ ਰਿਟਾਇਰਡ ਹੋ ਗਏ। ਫਾਰੂਖ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 1992 'ਚ ਆਪਣੀ ਨਾਗਰਿਕਤਾ ਦਾ ਪਤਾ ਲੱਗਾ। ਫਾਰੂਖ ਦੇ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਉਨ੍ਹਾਂ ਕੋਲ ਅਜੇ 2016 ਤੱਕ ਦਾ ਵੀਜ਼ਾ ਹੈ।
ਰੋਹਤਕ ਮਾਮਲਾ : ਬਹਾਦਰ ਧੀਆਂ ਦੇ ਪਿਤਾ ਦਾ ਸਨਸਨੀਖੇਜ਼ ਬਿਆਨ!
NEXT STORY