ਰੋਹਤਕ- ਹਰਿਆਣਾ 'ਚ ਰੋਡਵੇਜ਼ ਦੀ ਚੱਲਦੀ ਬੱਸ 'ਚ ਛੇੜਛਾੜ ਦਾ ਸ਼ਿਕਾਰ ਹੋਈਆਂ ਦੋ ਬਹਾਦਰ ਭੈਣਾਂ ਵਲੋਂ ਮਨਚਲਿਆਂ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਧੀਆਂ ਦੀ ਬਹਾਦਰੀ 'ਤੇ ਉਠ ਰਹੇ ਹਰ ਸਵਾਲ ਦਾ ਪਿਤਾ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੱਤੇ ਹਨ। ਪਿਤਾ ਰਾਜੇਸ਼ ਨੇ ਕਿਹਾ ਕਿ ਸੱਚ ਨੂੰ ਸਾਹਮਣੇ ਨਾ ਲਿਆ ਕੇ ਉਨ੍ਹਾਂ 'ਤੇ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਜਾਨ ਨੂੰ ਖਤਰਾ ਵੀ ਹੈ। ਪਿਤਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਇਸ ਮਾਮਲੇ ਵਿਚ ਉੱਚ ਪੱਧਰੀ ਜਾਂਚ ਦਾ ਭਰੋਸਾ ਦਿੱਤਾ ਹੈ। ਪਿਤਾ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਇਹ ਸਾਫ ਹੋ ਜਾਵੇਗਾ ਕਿ ਝਗੜਾ ਸੀਟ ਨੂੰ ਲੈ ਕੇ ਹੋਇਆ ਸੀ ਜਾਂ ਛੇੜਛਾੜ ਕਾਰਨ।
ਇਸ ਦੇ ਨਾਲ ਹੀ ਉਨ੍ਹਾਂ ਬਹਾਦਰ ਲੜਕੀਆਂ ਦੇ ਪਿਤਾ ਨੇ ਕਿਹਾ ਕਿ ਜੇਕਰ ਲੜਕਿਆਂ ਦੀ ਗਲਤੀ ਨਹੀਂ ਹੈ ਤਾਂ ਉਹ ਮਨਚਲੇ ਥਾਣੇ ਵਿਚ ਉਨ੍ਹਾਂ ਦੀਆਂ ਧੀਆਂ ਦੇ ਪੈਰ ਫੜ ਕੇ ਮੁਆਫੀ ਕਿਉਂ ਮੰਗ ਰਹੇ ਸਨ? ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਚਸ਼ਮਦੀਦ ਬਿਆਨਾਂ ਨੂੰ ਗਲਤ ਠਹਿਰਾਇਆ ਅਤੇ ਕਿਹਾ ਕਿ ਜੋ ਔਰਤਾਂ ਬਿਆਨ ਦੇ ਰਹੀਆਂ ਹਨ, ਉਹ ਅਨਪੜ੍ਹ ਹਨ। ਪਿਤਾ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ ਕਿਉਂਕਿ ਉਨ੍ਹਾਂ ਦੇ ਪੱਖ ਵਿਚ ਕੋਈ ਸਾਹਮਣੇ ਨਹੀਂ ਆ ਰਿਹਾ ਹੈ। ਪਿਤਾ ਨੇ ਇਹ ਵੀ ਕਿਹਾ ਕਿ ਰੋਡਵੇਜ਼ ਦੀ ਬੱਸ ਵਿਚ ਉਨ੍ਹਾਂ ਦੀਆਂ ਧੀਆਂ ਨਾਲ ਜੋ ਘਟਨਾ ਹੋਈ ਹੈ, ਇਸ ਨੂੰ ਲੈ ਕੇ ਉਹ ਡਰੀਆਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਭੈਣਾਂ ਨਾਲ ਛੇੜਛਾੜ ਦੇ ਮਾਮਲੇ ਨੂੰ ਲੈ ਕੇ ਸਵਾਲਾਂ ਦੇ ਘੇਰੇ 'ਚ ਆ ਜਾਣ ਕਾਰਨ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਸਨਮਾਨ ਦੇਣ 'ਤੇ ਰੋਕ ਲਾ ਦਿੱਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਇਸ ਮਾਮਲੇ ਦੀ ਪੂਰੀ ਜਾਂਚ ਨਹੀਂ ਹੋ ਜਾਂਦੀ, ਉਦੋਂ ਤੱਕ ਲੜਕੀਆਂ ਨੂੰ ਸਨਮਾਨ ਨਹੀਂ ਦਿੱਤਾ ਜਾ ਸਕਦਾ।
ਪ੍ਰਦਰਸ਼ਨੀ 'ਚ 'ਬਾਪੂ' ਗਾਂਧੀ ਨਾਲ ਜਿੰਨਾ ਦੀ ਤਸਵੀਰ ਦੇਖ ਦਰਸ਼ਕ ਹੋਏ ਖਫਾ
NEXT STORY