ਸੰਗਰੂਰ : ਗੁਰਦਾਸਪੁਰ 'ਚ 10 ਦਿਨ ਪਹਿਲਾਂ ਐਨ.ਜੀ.ਓ. ਵਲੋਂ ਲਗਾਏ ਗਏ ਅੱਖਾਂ ਦੇ ਕੈਂਪ 'ਚ ਆਪਰੇਸ਼ਨ ਤੋਂ ਬਾਅਦ ਲਗਭਗ 16 ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਪੰਜਾਬ 'ਚ ਹੜਕੰਪ ਮਚ ਗਿਆ ਹੈ। ਉਥੇ ਹੀ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਾਨ ਨੇ ਕਿਹਾ ਕਿ ਸਾਡੀ ਹੈਲਥ ਮਨਿਸਟਰੀ ਬਿਆਨ ਦੇਣ ਤੋਂ ਇਲਾਵਾ ਕੁਝ ਨਹੀਂ ਕਰਦੀ ਅਤੇ ਹੁਣ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਬਿਆਨ ਆਏਗਾ ਕਿ ਇਸ ਦੀ ਜਾਂਚ ਕਰਵਾਵਾਂਗੇ, ਬਸ ਹੋਰ ਕੁੱਝ ਨਹੀਂ।
ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ 'ਚ ਲੱਗਿਆ ਮੈਡੀਕਲ ਕੈਂਪ ਇਕ ਗੈਰ ਸਰਕਾਰੀ ਸੰਸਥਾ ਨੇ ਲਗਵਾਇਆ ਸੀ ਪਰ ਕੈਂਪ 'ਚ ਸਫਾਈ 'ਤੇ ਜ਼ਰਾ ਵੀ ਧਿਆਨ ਨਹੀਂ ਦਿੱਤਾ ਗਿਆ। ਇਥੋਂ ਤਕ ਕਿ ਅੱਖਾਂ ਦਾ ਕੈਂਪ ਲਗਵਾਉਣ ਲਈ ਪ੍ਰਸ਼ਾਸਨ ਤੋਂ ਇਜਾਜ਼ਤ ਵੀ ਨਹੀਂ ਲਈ ਗਈ ਸੀ। ਹੁਣ ਪ੍ਰਸ਼ਾਸਨ ਨੇ ਪੂਰੇ ਮਾਮਲੇ ਦੀ ਜਾਂਚ ਦਾ ਹੁਕਮ ਦੇ ਦਿੱਤਾ ਹੈ। ਅੱਖਾਂ ਦਾ ਕੈਂਪ ਲਗਵਾਉਣ ਵਾਲਿਆਂ ਅਤੇ ਮੋਤੀਆਬਿੰਦ ਦਾ ਆਪ੍ਰੇਸ਼ਨ ਕਰਨ ਵਾਲੇ ਡਾਕਟਰਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ।
ਡੇਰਾ ਨੂਰਮਹਿਲ ਮਾਮਲੇ 'ਚ ਕਾਨੂੰਨ ਦੀ ਹੋਵੇਗੀ ਪਾਲਣਾ : ਸੁਖਬੀਰ (ਵੀਡੀਓ)
NEXT STORY