ਜਲੰਧਰ : ਆਏ ਦਿਨ ਧੋਖਾਧੜੀ ਦੀਆਂ ਖਬਰਾਂ ਅਖਬਾਰਾਂ 'ਚ ਆਉਂਦੀਆਂ ਰਹਿੰਦੀਆਂ ਹਨ ਕਿ ਫਲਾਂ ਕੰਪਨੀ ਦਾ ਨਾਂ ਲੈ ਕੇ ਸਾਨੂੰ ਇੰਨੇ ਪੈਸਿਆਂ ਦਾ ਚੂਨਾ ਲਗਾਇਆ ਗਿਆ ਜਾਂ ਤੁਹਾਡਾ ਕ੍ਰੇਟਿਡ ਕਾਰਡ ਦਾ ਨੰਬਰ ਪੁੱਛ ਕੇ ਉਸ 'ਚੋਂ ਸਾਰੇ ਪੈਸੇ ਕਢਵਾ ਲਏ ਆਦਿ। ਜੇ ਤੁਹਾਨੂੰ ਇਨ੍ਹਾਂ ਨੰਬਰਾਂ ਤੋਂ (+911149480660) ਜਾਂ ਅਜਿਹੇ ਜਾਣੇ ਪਛਾਣੇ ਨੰਬਰਾਂ ਤੋਂ ਕਾਲ ਆਵੇ ਤਾਂ ਜ਼ਰਾ ਸਾਵਧਾਨ ਹੋ ਜਾਓ ਕਿਉਂਕਿ ਇਹ ਨੰਬਰ ਫੇਕ ਹਨ।
ਇਨ੍ਹਾਂ ਨੰਬਰਾਂ 'ਤੇ ਕਾਲ ਕਰਨ ਵਾਲੇ ਕਿਸੇ ਕੰਪਨੀ ਜਾਂ ਬੈਂਕ ਨਾਲ ਸਬੰਧਤ ਨਹੀਂ ਬਲਕਿ ਜਾਲਸਾਜ਼ ਹਨ ਜਿਹੜੇ ਲੋਕਾਂ ਨੂੰ ਆਪਣੀਆਂ ਗੱਲਾਂ 'ਚ ਫਸਾ ਕੇ ਉਨ੍ਹਾਂ ਤੋਂ ਮੋਟੀਆਂ ਰਕਮਾਂ ਲੈ ਕੇ ਰਫੂ ਚੱਕਰ ਹੋ ਜਾਂਦੇ ਹਨ। ਇਨ੍ਹਾਂ ਨੰਬਰਾਂ ਤੋਂ ਕਾਲ ਕਰਨ ਵਾਲੇ ਆਪਣੇ ਆਪ ਨੂੰ ਬੈਂਕ ਦੇ ਵੱਡੇ ਅਧਿਕਾਰੀ ਦੱਸਦੇ ਹਨ, ਇੰਨਾ ਹੀ ਨਹੀਂ ਸਭ ਤੋਂ ਪਹਿਲਾਂ ਇਕ ਲੜਕੀ ਕਾਲ ਕਰਕੇ ਸਾਰੀ ਗੱਲ ਕਰਦੀ ਹੈ ਅਤੇ ਬਾਅਦ 'ਚ ਲੜਕਾ ਗੱਲ ਕਰਦਾ ਹੈ।
ਫੋਨ ਕਰਨ ਵਾਲੇ ਨਿਊਨਤਮ 3 ਲੱਖ ਰੁਪਏ ਤਕ ਲੋਨ ਦੇਣ ਦੀ ਗੱਲ ਕਰਦੇ ਹਨ ਜਿਸ ਦਾ ਕੇਸ 10 ਸਾਲ ਤਕ ਚਲਾਉਣ ਦੀ ਗੱਲ ਕਰਦੇ ਹਨ। ਬੈਂਕ ਦਾ ਨਾਂ ਲੈ ਕੇ ਅਧਿਕਾਰੀ 0% ਵਿਆਜ਼ 'ਤੇ ਲੋਨ ਦੇਣ ਨੂੰ ਤਿਆਰ ਹਨ ਇਹੀ ਨਹੀਂ ਇਹ ਤੁਹਾਡਾ ਜੀਵਨ ਬੀਮੇ ਦੀ ਗੱਲ ਵੀ ਕਰਦੇ ਹਨ ਤਾਂ ਕਿ ਕੁੱਝ ਅਨਹੋਣੀ ਹੋਣ 'ਤੇ ਉਨ੍ਹਾਂ ਦੀ ਰਿਕਵਰੀ ਹੋ ਜਾਵੇ ਅਤੇ ਇਸ ਲਈ ਬੀਮੇ ਲਈ ਇਹ ਲੋਕ ਆਪਣੇ ਆਦਮੀ ਖੁਦ ਤੁਹਾਡੇ ਘਰ ਭੇਜਣ ਦੀ ਗੱਲ ਵੀ ਕਰਦੇ ਹਨ।
ਨਾਲ ਹੀ ਇਨ੍ਹਾਂ ਦੀ ਸਭ ਤੋਂ ਪਹਿਲੀ ਮੰਗ ਹੁੰਦੀ ਹੈ ਕਿ 30,000 ਰੁਪਏ ਲੋਨ ਤੋਂ ਪਹਿਲਾਂ ਐਡਵਾਂਸ 'ਚ ਦੇਣੇ ਹੋਣਗੇ ਅਤੇ ਜਿਹੜੇ ਲੋਕ ਤੁਹਾਡੇ ਘਰ ਬੀਮੇ ਲਈ ਆਉਣਗੇ ਉਨ੍ਹਾਂ ਨੂੰ ਹੀ ਇਹ 30,000 ਰੁਪਏ ਦੇਣੇ ਹੋਣਗੇ। ਇਸ ਤਰ੍ਹਾਂ ਇਹ ਬੈਂਕ ਅਧਿਕਾਰੀ ਬਣ ਕੇ ਤੁਹਾਨੂੰ ਚੂਨਾ ਲਗਾਉਂਦੇ ਹਨ। ਇਨ੍ਹਾਂ ਤੋਂ ਬਚਣ ਦਾ ਇਕੋ ਤਰੀਕਾ ਹੈ ਜੇ ਕਦੇ ਅਜਿਹੇ ਨੰਬਰਾਂ ਤੋਂ ਕਾਲ ਆਵੇ ਤਾਂ ਬਿਨਾਂ ਕੁੱਝ ਸੋਚੇ ਸਮਝੇ ਸਭ ਤੋਂ ਪਹਿਲਾਂ ਪੁਲਸ ਨੂੰ ਸੂਚਿਤ ਕੀਤਾ ਜਾਵੇ ਅਤੇ ਇਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਵੇ।
ਗੁਰਦਾਸਪੁਰ ਮੁੱਦੇ ਨੂੰ ਸੰਸਦ 'ਚ ਚੁਕਾਂਗੇ : ਭਗਵੰਤ ਮਾਨ (ਵੀਡੀਓ)
NEXT STORY