ਗੁਰਦਾਸਪੁਰ : ਗੁਰਦਾਸਪੁਰ 'ਚ 50 ਦੇ ਕਰੀਬ ਲੋਕਾਂ ਦੀਆਂ ਅੱਖਾਂ ਖਰਾਬ ਕਰਨ ਦਾ ਦੋਸ਼ ਝੱਲਣ ਵਾਲੇ ਡਾਕਟਰ ਵਿਵੇਕ ਅਰੋੜਾ ਨੇ ਆਪਣੀ ਸਫਾਈ ਪੇਸ਼ ਕੀਤੀ ਹੈ। ਇਸ ਸਫਾਈ ਵਿਚ ਇਸ ਸਾਰਾ ਦੋਸ਼ ਮਰੀਜ਼ਾ ਸਿਰ ਮੜ੍ਹ ਦਿੱਤਾ ਹੈ। ਇਸ ਡਾਕਟਰ ਵਲੋਂ ਪੇਸ਼ ਕੀਤੀ ਸਫਾਈ ਤੁਸੀਂ ਖੁਦ ਸੁਣ ਕੇ ਵੇਖ ਲਵੋ।
ਇਸ ਡਾਕਟਰ ਦਾ ਕਹਿਣਾ ਹੈ ਕਿ ਆਪ੍ਰੇਸ਼ਨ ਬਿਲਕੁਲ ਠੀਕ ਸੀ। ਮਰੀਜ਼ਾਂ ਵਲੋਂ ਅੱਖਾਂ ਖਰਾਬ ਹੋਣੀਆਂ ਉਨ੍ਹਾਂ ਵਲੋਂ ਵਰਤੀ ਗਈ ਅਣਗਹਿਲੀ ਹੈ। ਇਸ ਡਾਕਟਰ ਨੇ ਕਿਹਾ ਕਿ ਮਰੀਜ਼ਾਂ ਨੇ ਅੱਖਾਂ ਮੱਲ-ਮੱਲ ਕੇ ਖਰਾਬ ਕੀਤੀਆਂ ਹਨ। ਅੱਖਾਂ ਨੂੰ ਮੱਲ੍ਹਣ ਕਾਰਨ ਅੱਖਾਂ 'ਚ ਇਨਫੈਕਸ਼ਨ ਹੋ ਗਈ ਜਿਸ ਕਾਰਨ ਉਹ ਖਰਾਬ ਹੋ ਗਈਆਂ। ਡਾਕਟਰ ਸਾਹਿਬ ਚਾਹੇ ਜੋ ਮਰਜ਼ੀ ਕਹਿਣ, ਵਿਭਾਗ ਵਲੋਂ ਕਰਵਾਈ ਜਾ ਰਹੀ ਜਾਂਚ ਵਿਚ ਸਭ ਕੁੱਝ ਸਾਹਮਣੇ ਆ ਹੀ ਜਾਵੇਗਾ।
ਗੁਰਦਾਸਪੁਰ ਅੱਖਾਂ ਦੇ ਆਪ੍ਰੇਸ਼ਨ ਮਾਮਲੇ 'ਚ ਆਇਆ ਨਵਾਂ ਮੋੜ
NEXT STORY