ਗੁਰਦਾਸਪੁਰ : ਫ੍ਰੀ ਮੈਡੀਕਲ ਕੈਂਪ 'ਚ ਬਜ਼ੁਰਗਾਂ ਦੀ ਅੱਖਾਂ ਦੇ ਗ਼ਲਤ ਆਪ੍ਰੇਸ਼ਨ ਕਰਨ ਵਾਲੇ ਮਾਮਲੇ 'ਚ ਗੁਰਦਾਸਪੁਰ ਪੁਲਸ ਨੇ ਦੋਸ਼ੀ ਡਾਕਟਰ ਅਤੇ ਆਯੋਜਕ ਸੰਸਥਾ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਦੱਸੇ ਜਾ ਰਹੇ ਜਲੰਧਰ ਦੇ ਡਾਕਟਰ ਵਿਵੇਕ ਅਰੋੜਾ ਕੋਲੋਂ ਪੁਲਸ ਨੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਕੈਂਪ 'ਚ ਦਵਾਈਆਂ ਦੇਣ ਵਾਲੀ ਸੰਸਥਾ ਖਿਲਾਫ ਵੀ ਜਾਂਚ ਤੇਜ਼ ਕਰ ਦਿੱਤੀ ਗਈ ਹੈ।
ਇਥੇ ਜ਼ਿਕਰਯੋਗ ਹੈ ਕਿ ਇਸ ਕੈਂਪ ਦਾ ਆਯੋਜਨ ਗੁਰੂ ਨਾਨਕ ਸੇਵਾ ਇੰਟਰਨੈਸ਼ਨਲ ਮਿਸ਼ਨ ਵਲੋਂ ਕੀਤਾ ਗਿਆ ਸੀ। ਹੁਣ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਮਥੁਰਾ ਦੇ ਸ੍ਰੀ ਕ੍ਰਿਸ਼ਨ ਮੈਮੋਰੀਅਲ ਹਸਪਤਾਲ ਦੀ ਵੀ ਇਸ ਸਬੰਧੀ ਜਾਂਚ ਹੋਵੇਗੀ। ਉਧਰ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨਿਕ ਅਮਲੇ ਵਲੋਂ ਜਾਂਚ ਤੇਜ਼ ਕਰ ਦਿੱਤੀ ਗਈ ਹੈ।
ਅਸਤੀਫਾ ਦੇਣ ਪੰਜਾਬ ਦੇ ਸਿਹਤ ਮੰਤਰੀ ਜਿਆਣੀ : ਬਾਜਵਾ
NEXT STORY