ਲੁਧਿਆਣਾ(ਵਿੱਕੀ)- ਭਾਰਤੀ ਮਹਿਲਾ ਕਬੱਡੀ ਟੀਮ ਵਿੱਚ ਸਥਾਈ ਸਥਾਨ ਨਾ ਮਿਲਣ 'ਤੇ ਵੀਰਵਾਰ ਨੂੰ ਗੁਰੂ ਨਾਨਕ ਸਟੇਡੀਅਮ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਸਿਲੈਕਸ਼ਨ ਕਮੇਟੀ 'ਤੇ ਪੱਖਪਾਤ ਦਾ ਦੋਸ਼ ਲਗਾਉਣ ਵਾਲੀਆਂ ਹਰਿਆਣਾ ਦੀਆਂ 3 ਕਬੱਡੀ ਖਿਡਾਰੀਆਂ ਨੂੰ ਵਿਰੋਧ ਦਿਖਾਉਣਾ ਮਹਿੰਗਾ ਪੈ ਗਿਆ ਹੈ। ਵਿਸ਼ਵ ਕੱਪ ਕੱਡੀ ਦੀ ਟੀਮ ਚੋਣ ਕਮੇਟੀ ਦੇ ਚੇਅਰਮੈਨ ਤੇ ਆਰਗੇਨਾਈਜਿੰਗ ਕਮੇਟੀ ਦੇ ਵਾਇਸ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਵਿਰੋਧ ਦਿਖਾਉਣ ਵਾਲੀਆਂ ਇਹਨਾਂ ਖਿਡਾਰਣਾਂ 'ਤੇ ਅਨੁਸ਼ਾਸਨ ਭੰਗ ਕਰਨ ਦੇ ਮਾਮਲੇ ਵਿੱਚ ਅਗਲੇ 2 ਸਾਲਾਂ ਤੱਕ ਲਈ ਵਿਸ਼ਵ ਕੱਪ ਕਬੱਡੀ ਵਿੱਚ ਖੇਡਣ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਮਲੂਕਾ ਨੇ ਹਰਿਆਣਾ ਦੀ ਤਿੰਨਾਂ ਖਿਡਾਰਣਾਂ ਨੂੰ 5ਵੇਂ ਵਿਸ਼ਵ ਕੱਪ ਕਬੱਡੀ ਦੇ ਲਈ ਚੁਣੀ ਗਈ ਭਾਰਤੀ ਮਹਿਲਾ ਟੀਮ ਦੀ ਵੇਟਿੰਗ ਤੋਂ ਵੀ ਬਾਹਰ ਦਾ ਰਸਤਾ ਦਿਖਾਇਆ ਹੈ। ਜਾਣਕਾਰੀ ਮੁਤਾਬਕ ਵੀਰਵਾਰ ਨੂੰ ਜਦੋ ਗੁਰੂ ਨਾਨਕ ਸੇਟੇਡੀਅਮ ਵਿੱਚ ਭਾਰਤੀ ਟੀਮ ਦੀ ਸਿਲੈਕਸ਼ਨ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਤੇ ਹੋਰ ਅਧਿਕਾਰੀ ਵਿਸ਼ਵ ਕੱਪ ਲਈ ਟੀਮਾਂ ਦੀ ਘੋਸ਼ਣਾ ਕਰ ਰਹੇ ਸਨ ਤਾਂ ਹਰਿਆਣਾ ਦੀਆਂ ਇਹਨਾਂ ਖਿਡਾਰਣਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਹੀ ਟੀਮ ਚੋਣ ਵਿੱਚ ਭੇਦਭਾਦ ਕੀਤੇ ਜਾਣ ਦੇ ਦੋਸ਼ ਚੋਣ ਕਮੇਟੀ ਤੇ ਲਗਾਉਣੇ ਸ਼ੁਰੂ ਕਰ ਦਿੱਤੇ ਸੀ। ਇਹਨਾਂ ਖ਼ਿਡਾਰਣਾਂ ਨੇ ਆਪਣੇ ਆਪ ਨੂੰ ਵੇਟਿੰਗ ਵਿੱਚ ਰੱਖਣ ਦਾ ਕਾਰਨ ਵੀ ਸਿਲੈਕਸ਼ਨ ਕਮੇਟੀ ਤੋਂ ਪੁਛਿਆ ਸੀ। ਅਤੇ ਸਥਾਈ ਟੀਮ ਵਿੱਚ ਜਗ੍ਹਾ ਨਾ ਮਿਲਣ 'ਤੇ ਕਾਫੀ ਹੰਗਾਮਾ ਵੀ ਕੀਤਾ। ਮਲੂਕਾ ਨੇ ਅੱਜ ਦਸਿਆ ਕਿ ਅਨੁਸ਼ਾਸਨ ਭੰਗ ਕਰਨ ਦੇ ਦੋਸ਼ ਵਿੱਚ ਤਿੰਨਾਂ ਖਿਡਾਰਣਾਂ 'ਤੇ ਅਗਲੇ 2 ਸਾਲ ਤੱਕ ਲਈ ਵਿਸ਼ਵ ਕਬੱਡੀ ਕੱਪ ਵਿੱਚ ਖੇਡਣ ਤੇ ਪਾਬੰਦੀ ਲਗਾ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਅਨੁਸ਼ਾਸਨਹੀਣਤਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਗਰ ਖਿਡਾਰਣਾਂ ਨੂੰ ਚੋਣ ਦੇ ਮਾਮਲੇ ਵਿੱਚ ਕੋਈ ਸ਼ੱਕ ਸੀ ਤਾਂ ਉਹ ਪ੍ਰੈਸ ਕਾਨਫ੍ਰੰਸ ਦੇ ਬਾਅਦ ਵੀ ਚੋਣ ਕਮੇਟੀ ਨਾਲ ਅਲੱਗ ਗੱਲ ਕਰ ਸਕਦੀਆਂ ਸਨ। ਮਲੂਕਾ ਨੇ ਦਸਿਆ ਕਿ ਵੇਟਿੰਗ ਵਿੱਚੋਂ ਵੀ ਇਹਨਾਂ 3 ਖਿਡਾਰਣਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ। ਅਗਰ ਮੌਚਾਂ ਦੇ ਦਰਾਨ ਕਿਸੇ ਹੋਰ ਕਿਡਾਰੀ ਦੀ ਜਰੂਰਤ ਟੀਮ ਵਿੱਚ ਪਈ ਤਾਂ ਮੈਰਿਟ ਦੇ ਅਧਾਰ 'ਤੇ ਵੇਟਿੰਗ ਵਿੱਚ ਆਉਣ ਵਾਲੀਆਂ ਅਗਲੀਆਂ ਖਿਡਾਰਣਾਂ ਨੂੰ ਟੀਮ ਵਿੱਚ ਸਥਾਨ ਮਿਲੇਗਾ।
ਡਰੱਗ ਬਰਾਮਦ ਹੋਣ ਦੇ ਮਾਮਲੇ 'ਚ ਟਿਮ ਉਪਲ ਦਾ ਭਰਾ ਗ੍ਰਿਫਤਾਰ
NEXT STORY