ਚੰਡੀਗੜ੍ਹ : ਅਫਸਰਾਂ ਦੇ ਸਰਕਾਰੀ ਟੂਰ ਦਾ ਸਰਕਾਰੀ ਖਜ਼ਾਨੇ ਤੋਂ ਬੋਝ ਘਟਾਉਣ ਲਈ ਸਰਕਾਰ ਨੇ ਗੱਡੀਆਂ ਕਿਰਾਏ 'ਤੇ ਲੈਣ ਦਾ ਫੈਸਲਾ ਕੀਤਾ ਹੈ। ਸਰਕਾਰ ਦਾ ਮੰਨਣੈ ਕਿ ਫੀਲਡ ਵਿਚ ਵਿਕਾਸ ਦੇ ਕੰਮਾਂ ਦੀ ਜਾਂਚ ਦੌਰਾਨ ਕੀਤੇ ਜਾਣ ਵਾਲੇ ਅਫਸਰਾਂ ਦੇ ਦੌਰੇ ਉਨ੍ਹਾਂ ਦੀ ਯੋਗਤਾ ਅਤੇ ਅਹੁਦੇ ਮੁਤਾਬਿਕ ਕਿਰਾਏ ਦੇ ਵ੍ਹੀਕਲਾਂ ਰਾਹੀਂ ਹੋਣਗੇ। ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮੁਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਹਾਮੀ ਤੋਂ ਬਾਅਦ ਹੀ ਇਹ ਫੈਸਲਾ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰੀ ਗੱਡੀ 'ਤੇ ਮਹੀਨੇ ਦਾ ਖਰਚਾ 74 ਹਜ਼ਾਰ, ਜਦਕਿ ਪ੍ਰਾਈਵੇਟ ਦਾ 40 ਹਜ਼ਾਰ ਰੁਪਏ ਆਉਂਦਾ ਹੈ।
ਉਧਰ ਦੂਜੇ ਪਾਸੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸੰਬੰਧੀ ਲੋਕਲ ਬਾਡੀਜ਼ ਮੰਤਰੀ ਅਨਿਲ ਜੋਸ਼ੀ ਨੇ ਦੱਸਿਆ ਕਿ ਫਾਇਰ ਸਰਵਿਸ ਨੂੰ ਅਪਗ੍ਰੇਡ ਕਰਨ ਲਈ ਲੋਕਲ ਬਾਡੀਜ਼ ਡਿਪਾਰਟਮੈਂਟ ਨੇ 13 ਸ਼ਹਿਰਾਂ ਦੇ ਫਾਇਰ ਸਟੇਸ਼ਨਾਂ ਨੂੰ ਨਵੀਆਂ ਗੱਡੀਆਂ ਅਲਾਟ ਕੀਤੀਆਂ ਹਨ। ਗੱਡੀਆਂ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਬਠਿੰਡਾ, ਫਿਰੋਜ਼ਪੁਰ, ਹੁਸ਼ਿਆਰਪੁਰ, ਰੂਪਨਗਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਸੰਗਰੂਰ, ਅਬੋਹਰ ਅਤੇ ਮੋਗਾ ਨੂੰ ਅਲਾਟ ਕੀਤੀਆਂ ਗਈਆਂ ਹਨ। ਪੁਰਾਣੇ ਅੰਮ੍ਰਿਤਸਰ ਦੀਆਂ ਤੰਗ ਗਲੀਆਂ 'ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਆਉਣਾ-ਜਾਣਾ ਮੁਸ਼ਕਿਲ ਸੀ, ਇਸ ਲਈ ਟਾਟਾ-207 ਗੱਡੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬਠਿੰਡਾ, ਫਰੀਦਕੋਟ, ਰਾਮਪੁਰਾ ਫੂਲ, ਜਲੰਧਰ, ਖੰਨਾ, ਦਸੂਹਾ ਅਤੇ ਗਿੱਦੜਬਾਹਾ ਆਦਿ ਵਿਚ ਫਾਇਰਮੈਨਾਂ, ਲੀਡਿੰਗ ਫਾਇਰਮੈਨਾਂ ਅਤੇ ਡਰਾਈਵਰਾਂ ਦੀਆਂ 127 ਅਸਾਮੀਆਂ ਦੀ ਭਰਤੀ ਕੀਤੀ ਜਾਏਗੀ।
ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ 23ਵੇਂ ਦਿਨ 'ਚ ਸ਼ਾਮਲ (ਵੀਡੀਓ)
NEXT STORY