ਜਲੰਧਰ : ਪੰਜਵੇਂ ਵਰਲਡ ਕਬੱਡੀ ਕੱਪ ਦਾ ਆਗਾਜ਼ ਜਲੰਧਰ 'ਚ ਛੇ ਦਸੰਬਰ ਤੋਂ ਹੋ ਰਿਹਾ ਹੈ। ਜਲੰਧਰ ਸਥਿਤ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਛੇ ਦਸੰਬਰ ਨੂੰ ਇਕ ਬਹੁਤ ਵੱਡੇ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਮਾਰੋਹ ਲਈ ਤਿਆਰੀ ਪੂਰੀ ਹੋ ਚੁੱਕੀ ਹੈ। ਇਸ ਲਈ ਇਕ ਵਿਸ਼ਾਲ ਮੰਚ ਬਣਾਇਆ ਗਿਆ ਹੈ, ਜਿਸ ਦਾ ਰੰਗ ਬਿਰੰਗੀਆਂ ਰੋਸ਼ਨੀਆਂ ਨਾਲ ਲੋਟਪੋਟ ਦ੍ਰਿਸ਼ ਦੇਖਣ ਲਾਇਕ ਹੋਵੇਗਾ। ਸਮਾਗਮ ਦੀ ਖਾਸੀਅਤ ਇਹ ਹੈ ਕਿ ਮੰਚ ਦੀ ਬੈਕਡ੍ਰਾਪ ਥ੍ਰੀ ਡੀ ਐਨੀਮੇਸ਼ਨ ਨਾਲ ਚੱਲੇਗੀ, ਜਿਸ ਲਈ ਲੇਜਰ ਲਾਈਟਸ ਅਤੇ ਪ੍ਰੋਜੈਕਟਰ ਦੀ ਵਰਤੋਂ ਕੀਤੀ ਜਾ ਰਹੀ ਹੈ, ਰਹਿਰਸਲਾਂ ਦਾ ਦੌਰ ਪੂਰਾ ਹੋ ਚੁੱਕਾ ਹੈ।
ਇਸ ਸਮਾਗਮ 'ਚ ਪੰਜਾਬ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਹੋਰ ਮੰਤਰੀਆਂ ਤੋਂ ਇਲਾਵਾ ਪ੍ਰਸਿੱਧ ਸ਼ਖਸੀਅਤਾਂ ਮੌਜੂਦ ਰਹਿਣਗੀਆਂ। ਹਜ਼ਾਰਾਂ ਦੀ ਗਿਣਤੀ ਵਿਚ ਦਰਸ਼ਕ ਇਸ ਸਮਾਗਮ ਦਾ ਅਨੰਦ ਮਾਨਣਗੇ। ਸਮਾਗਮ 'ਚ ਬਾਲੀਵੁੱਡ ਕਲਾਕਾਰ ਅਰਜੁਨ ਕਪੂਰ, ਸੋਨਾਕਸ਼ੀ ਸਿਨ੍ਹਾ ਤੋਂ ਇਲਾਵਾ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਸ਼ੈਰੀ ਮਾਨ, ਅਰਸ਼ਦੀਪ ਕੌਰ ਅਤੇ ਅਰਜੁਨ ਬਾਜਵਾ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ।
ਲੇਬਰ ਰੂਮ ਦੀ ਬਜਾਏ ਬਾਥਰੂਮ 'ਚ ਹੋਈ ਡਲਿਵਰੀ
NEXT STORY