ਚੰਡੀਗੜ੍ਹ : ਜੇਕਰ ਤੁਸੀਂ ਅਜੇ ਤੱਕ ਘਰੇਲੂ ਗੈਸ ਸਿਲੰਡਰ ਲਈ ਆਪਣੇ ਸਾਰੇ ਦਸਤਾਵੇਜ਼ ਜਮ੍ਹਾ ਨਹੀਂ ਕਰਵਾਏ ਤਾਂ ਕਰਵਾ ਦਿਓ, ਨਹੀਂ ਤਾਂ ਇੰਝ ਨਾ ਹੋਵੇ ਕਿ ਤੁਹਾਨੂੰ ਘਰੇਲੂ ਗੈਸ ਸਿਲੰਡਰ ਮਿਲਣਾ ਔਖਾ ਹੋ ਜਾਏ। ਚੰਡੀਗੜ੍ਹ ਵਿਚ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਐੱਲ.ਪੀ.ਜੀ. ਸਕੀਮ ਪਹਿਲੀ ਜਨਵਰੀ ਤੋਂ ਲਾਗੂ ਹੋ ਜਾਏਗੀ। ਇਸੇ 'ਤੇ ਚਰਚਾ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਦੇ ਸਲਾਹਕਾਰ ਕੇ.ਕੇ. ਸ਼ਰਮਾ ਨੇ ਇਕ ਰਿਵਿਊ ਬੈਠਕ ਬੁਲਾਈ। ਇਸ ਸਕੀਮ ਨੂੰ ਹੁਣ ਦੁਬਾਰਾ ਕੁਝ ਸੋਧਾਂ ਤੋਂ ਬਾਅਦ ਲਾਂਚ ਕੀਤਾ ਗਿਆ ਹੈ। ਪਹਿਲੇ ਫੇਜ਼ 'ਚ ਇਹ ਸਕੀਮ 15 ਨਵੰਬਰ 2014 ਨੂੰ ਲਾਂਚ ਕੀਤੀ ਗਈ ਸੀ। ਦੂਜੇ ਫੇਜ਼ ਵਿਚ ਇਸ ਨੂੰ ਜਨਵਰੀ 2015 ਤੋਂ ਲਾਂਚ ਕੀਤਾ ਜਾਏਗਾ। ਇਸ ਸਕੀਮ ਦੇ ਤਹਿਤ ਕੁਕਿੰਗ ਗੈਸ ਸਿਲੰਡਰ ਉਪਭੋਗਤਾ ਨੂੰ ਮਾਰਕੀਟ ਪ੍ਰਾਈਜ਼ 'ਤੇ ਮਿਲਣਗੇ। ਬਾਕੀ ਦੇ ਰੁਪਏ ਉਨ੍ਹਾਂ ਦੇ ਖਾਤੇ ਵਿਚ ਟ੍ਰਾਂਸਫਰ ਕਰ ਦਿੱਤੇ ਜਾਣਗੇ। ਇਸ ਦੇ ਲਈ ਜਿਨ੍ਹਾਂ ਲੋਕਾਂ ਕੋਲ ਅਧਾਰ ਨੰਬਰ ਨਹੀਂ ਹੈ, ਉਹ ਉਪਰਭੋਗਤਾ ਬੈਂਕ ਅਕਾਊਂਟ ਨੰਬਰ ਦੇ ਸਕਦੇ ਹਨ। ਇਸ ਨਾਲ ਕੈਸ਼ ਸਬਸਿਡੀ ਸਿੱਧੀ ਉਨ੍ਹਾਂ ਦੇ ਖਾਤੇ ਵਿਚ ਟ੍ਰਾਂਸਫਰ ਕੀਤੀ ਜਾ ਸਕੇਗੀ। ਡੀਲਰ ਅਤੇ ਬੈਂਕ ਨੂੰ ਅਧਾਰ ਨੰਬਰ ਅਤੇ ਦਸਤਾਵੇਜ਼ ਦੇਣ ਪਿੱਛੋਂ ਲੋਕਾਂ ਨੂੰ ਟੋਲ ਫ੍ਰੀ ਨੰਬਰ 'ਤੇ ਕਾਲ ਕਰਨੀ ਪਏਗੀ। ਉਨ੍ਹਾਂ ਦਾ ਅਧਾਰ ਨੰਬਰ ਰਜਿਸਟਰ ਕੀਤਾ ਜਾਏਗਾ।
ਇਹ ਨੰਬਰ 18002333555 ਅਤੇ 9781324365 ਹਨ। ਉਪਭੋਗਤਾ ਬੈਂਕ ਦੇ ਨਾਲ ਆਪਣੇ ਅਧਾਰ ਨੂੰ ਰਜਿਸਟਰ ਕਰਵਾ ਸਕਦੇ ਹਨ। ਜੇਕਰ ਅਧਾਰ ਨੰਬਰ ਨਹੀਂ ਹਨ ਤਾਂ ਉਹ ਆਪਣੇ ਬੈਂਕ ਅਕਾਊਂਟ ਦੀ ਡਿਟੇਲ ਅਤੇ ਕੈਸ਼ ਮੈਮੋ 'ਤੇ ਲਿਖਿਆ ਹੋਇਆ 17 ਡਿਜ਼ਿਟ ਦਾ ਨੰਬਰ ਬੈਂਕ ਨੂੰ ਦੇ ਸਕਦੇ ਹਨ। ਜੋ ਲੋਕ ਆਪਣੀ ਸਾਰੀ ਜਾਣਕਾਰੀ ਪਹਿਲੀ ਜਨਵਰੀ ਤੱਕ ਜਮ੍ਹਾ ਨਹੀਂ ਕਰਵਾ ਸਕਣਗੇ, ਉਨ੍ਹਾਂ ਨੂੰ ਤਿੰਨ ਮਹੀਨਿਆਂ ਦਾ ਗ੍ਰੇਸ ਪੀਰੀਅਡ ਮਿਲੇਗਾ। ਇਸ ਦੌਰਾਨ ਉਨ੍ਹਾਂ ਨੂੰ ਗੈਸ ਸਿਲੰਡਰ ਮਾਰਕੀਟ ਪ੍ਰਾਈਜ਼ 'ਤੇ ਮਿਲਦਾ ਰਹੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਤਿੰਨ ਮਹੀਨਿਆਂ ਦਾ ਪਾਰਕਿੰਗ ਪੀਰੀਅਡ ਮਿਲੇਗਾ।
ਸਰਕਾਰੀ ਹਸਪਤਾਲ ਦੀ ਭੇਟ ਚੜ੍ਹਿਆ ਸੱਤਵਾਂ ਬੱਚਾ (ਵੀਡੀਓ)
NEXT STORY