ਸਿੱਖ ਹਿਰਦਿਆਂ ਨੂੰ ਪਹੁੰਚੀ ਠੇਸ ਲਈ ਖੇਦ ਹੈ
ਜਲੰਧਰ, (ਸੋਮ)-''ਮੈਂ ਸਿੱਪੀ ਗਿੱਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੰਜਾਬੀ ਸੰਗੀਤ ਦੇ ਖੇਤਰ ਵਿਚ ਬਤੌਰ ਗਾਇਕ ਗੀਤ ਗਾ ਕੇ ਪੰਜਾਬੀ ਸਰੋਤਿਆਂ ਦੀ ਝੋਲੀ ਵਿਚ ਪੇਸ਼ ਕਰਦਾ ਆ ਰਿਹਾ ਹਾਂ। ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਕਿ ਮੇਰੇ ਗਾਏ ਹੋਏ ਗੀਤਾਂ ਦੇ ਬੋਲ ਸੱਭਿਅਕ ਅਤੇ ਸਮਾਜਿਕ ਤੌਰ 'ਤੇ ਪ੍ਰਵਾਨਿਤ ਹੋਣ ਤੇ ਉਨ੍ਹਾਂ ਦੇ ਫਿਲਮਾਂਕਣ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਇਤਰਾਜ਼ਯੋਗ ਦ੍ਰਿਸ਼ ਨਾ ਹੋਵੇ।''
ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਗਾਇਕ ਸਿੱਪੀ ਗਿੱਲ ਨੇ ਅੱਜ ਜਲੰਧਰ ਵਿਖੇ ਕੀਤਾ। ਸਿੱਪੀ ਗਿੱਲ ਨੇ ਕਿਹਾ ਕਿ ਮੈਂ ਹਮੇਸ਼ਾ ਪੰਜਾਬੀ ਸੱਭਿਆਚਾਰ, ਪੰਜਾਬੀ ਬੋਲੀ ਤੇ ਦੁਨੀਆ ਦੇ ਸਮੁੱਚੇ ਧਰਮਾਂ ਦਾ ਸਤਿਕਾਰ ਕੀਤਾ ਹੈ। ਪਿਛਲੇ ਦਿਨੀਂ ਮੇਰਾ ਇਕ ਗੀਤ 'ਦਸ ਮਿੰਟ' ਜੋ ਕਿ ਸਪੀਡ ਰਿਕਾਰਡਜ਼ ਵਲੋਂ ਰਿਲੀਜ਼ ਕੀਤਾ ਗਿਆ ਹੈ, ਉਸ ਸੰਬੰਧੀ ਕੁਝ ਸਮਾਜਿਕ ਤੇ ਧਾਰਮਿਕ ਸੰਗਠਨਾਂ ਵਲੋਂ ਇਤਰਾਜ਼ ਕੀਤਾ ਗਿਆ ਹੈ, ਜਿਨ੍ਹਾਂ ਦੇ ਇਤਰਾਜ਼ ਨਾਲ ਮੈਂ ਸਹਿਮਤ ਹਾਂ ਤੇ ਆਪਣੇ ਇਸ ਗੀਤ ਨੂੰ ਦੁਬਾਰਾ ਸੋਧ ਕੇ ਇਤਰਾਜ਼ਯੋਗ ਦ੍ਰਿਸ਼ ਹਟਾ ਕੇ ਦੁਬਾਰਾ 'ਯੂ ਟਿਊਬ' ਉਪਰ ਪਾ ਦਿੱਤਾ ਹੈ ਅਤੇ ਸਾਰੇ ਟੀ. ਵੀ. ਚੈਨਲਾਂ 'ਤੇ ਚੱਲ ਰਿਹਾ ਹੈ। ਸਿੱਪੀ ਗਿੱਲ ਨੇ ਖੇਦ ਜਤਾਉਂਦਿਆਂ ਕਿਹਾ ਕਿ ਸਿੱਖ ਧਰਮ 'ਚ ਅਤੇ ਸਿੱਖ ਕਦਰਾਂ-ਕੀਮਤਾਂ ਵਿਚ ਵਿਸ਼ਵਾਸ ਰੱਖਦਾ ਹਾਂ ਤੇ ਕਦੀ ਵੀ ਅਜਿਹੀ ਵੀਡੀਓ ਨਹੀਂ ਬਣਾਈ ਜਾਏਗੀ, ਜਿਸ ਨਾਲ ਕਿਸੇ ਵੀ ਧਰਮ ਨੂੰ ਠੇਸ ਪਹੁੰਚੇ। ਮੈਂ ਦਿਲੋਂ ਸਿੱਖ ਸੰਗਤ ਦਾ ਸਤਿਕਾਰ ਕਰਦਾ ਹਾਂ। ਮੈਨੂੰ, ਸਾਡੀ ਸਾਰੀ ਟੀਮ ਤੇ ਸਾਡੀ ਕੰਪਨੀ ਨੂੰ ਅਣਜਾਣੇ 'ਚ ਹੋਈ ਭੁੱਲ ਲਈ ਅਫਸੋਸ ਹੈ। ਮੈਨੂੰ ਮੇਰੇ ਸਰੋਤੇ ਰੱਬ ਸਮਾਨ ਹਨ।
ਬਾਦਲ ਸਰਕਾਰ ਵਲੋਂ ਫੰਡ ਨਾ ਵਰਤਣਾ ਪੱਖਪਾਤ ਦੇ ਦੋਸ਼ਾਂ ਦੀ ਪੋਲ ਖੋਲ੍ਹਦੈ : ਬਾਜਵਾ
NEXT STORY