ਤਰਨਤਾਰਨ (ਰਾਜੂ)- ਪੰਜਾਬ ਵਿਚ ਨਸ਼ਿਆਂ ਦੀ ਹੋ ਰਹੀ ਲਗਾਤਾਰ ਸਪਲਾਈ ਦਾ ਪਾਕਿਸਤਾਨ ਦੀ ਖੁਫੀਆ ਏਜੰਸੀ ਨਾਲੋਂ ਪੰਜਾਬ ਸਰਕਾਰ ਦੇ ਅਹਿਮ ਵਿਅਕਤੀਆਂ ਦਾ ਜਿਆਦਾ ਹੱਥ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੀਪਲਜ਼ ਪਾਰਟੀ ਦੇ ਸੁਪਰੀਮੋ ਮਨਪ੍ਰੀਤ ਸਿੰਘ ਬਾਦਲ ਨੇ ਤਰਨਤਾਰਨ ਵਿਖੇ ਮਮਤਾ ਨਿਕੇਤਨ ਸਕੂਲ 'ਚ ਰਖਾਏ ਸਮਾਗਮ ਮੌਕੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਸਰਹੱਦ ਨਾਲ ਲਗਦੇ ਸੂਬੇ ਗੁਜਰਾਤ, ਰਾਜਸਥਾਨ, ਜੰਮੂ ਕਸ਼ਮੀਰ ਜਿਹੜੀ ਕਿ ਪੰਜਾਬ ਦੀ ਸਰਹੱਦਾਂ ਨਾਲੋਂ ਵੱਡੇ ਹਨ ਤੇ ਜਿਥੇ ਘੁਸਪੈਠ ਵੀ ਪਾਕਿਸਤਾਨ ਦੀ ਸੋਖੀ ਹੋ ਸਕਦੀ ਹੈ, ਇਥੇ ਹੀ ਪੰਜਾਬ ਵਿਚ ਨਸ਼ਿਆਂ ਦਾ ਵੱਡਾ ਦਰਿਆ ਕਿਉਂ ਵੱਗ ਰਿਹਾ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਸਰਕਾਰ ਨਸ਼ਿਆਂ ਦੇ ਵਪਾਰ ਨੂੰ ਪੈਦਾ ਕਰਨ ਲਈ ਸਰਕਾਰ ਦੇ ਅਹਿਮ ਵਿਅਕਤੀਆਂ ਦਾ ਹੱਥ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਅੱਜ ਸਰਕਾਰ ਦੀ ਹਾਲਤ ਇੰਨੀ ਮਾੜੀ ਹੈ ਕਿ ਅੱਵਲ ਆਉਣ ਵਾਲੇ ਬੱਚਿਆਂ ਨੂੰ ਸਕਾਲਰਸ਼ਿਪ ਦੇਣ ਦੇ ਯੋਗ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਪੂਰਾ ਪੰਜਾਬ ਆਰਥਿਕ ਪੱਖੋਂ ਕਮਜੋਰ ਹੋ ਚੁੱਕਾ ਹੈ, ਜਦਕਿ ਪੰਜਾਬ ਸਰਕਾਰ ਸਿਆਸੀ ਬੰਦਿਆਂ 'ਤੇ ਨਿਗਾਹ ਰੱਖਣ ਲਈ, ਉਨ੍ਹਾਂ ਉਪਰ ਜਾਸੂਸੀ ਕਰਨ ਲਈ ਕਰੋੜਾਂ ਰੁਪਏ ਦੇ ਪ੍ਰੋਟੈਕਟ ਲਿਆ ਰਹੀ ਹੈ। ਜਿਨ੍ਹਾਂ ਵਿਚ ਕੈਮਰੇ ਵਗੈਰੇ ਕਈ ਚੀਜਾਂ ਸ਼ਾਮਲ ਹਨ। ਮਨਪ੍ਰੀਤ ਬਾਦਲ ਨੇ ਨਗਰ ਕੌਂਸਲ ਚੋਣਾਂ 'ਚ ਆਪਣਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਖਿਲਾਫ ਸਾਰੀ ਵਿਰੋਧੀ ਪਾਰਟੀਆਂ ਇਕ ਪਲੇਟ ਫਾਰਮ 'ਤੇ ਖੜੀਆਂ ਹੋ ਜਾਣ ਤਾਂ ਕਿ ਆਉਣ ਵਾਲੀਆਂ ਨਗਰ ਕੌਂਸਲ ਚੌਣਾਂ ਦੌਰਾਨ ਇਸ ਸਰਕਾਰ ਨੂੰ ਕਰਾਰੀ ਹਾਰ ਦੇ ਸਕੀਏ। ਉਨ੍ਹਾਂ ਕਿਹਾ ਕਿ ਭਾਜਪਾ ਦੇ ਲੀਡਰ ਸ਼ਰੇਆਮ ਸਟੇਜਾਂ 'ਤੇ ਤੋੜ ਵਿਛੋੜੇ ਦੀਆਂ ਗੱਲਾਂ ਕਰ ਰਹੇ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਗੱਲਾਂ ਕਰਨ ਨਾਲੋਂ ਪੰਜਾਬ ਸਰਕਾਰ ਨਾਲ ਤੋੜ ਵਿਛੋੜਾ ਕਰ ਲੈਣ ਤਾਂ ਕਿ ਪੰਜਾਬ ਦਾ ਕੁਝ ਭਲਾ ਹੋ ਸਕੇ। ਪੰਜਾਬ ਦੇ ਹਾਲਾਤਾਂ ਬਾਰੇ ਗੱਲ ਕਰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਰਹਿਮੇ ਕਾਬਲ ਹੋ ਚੁੱਕੇ ਹਨ ਅਤੇ ਸ਼ਰੇਆਮ ਬਜਾਰਾਂ ਵਿਚ ਲੁੱਟਾਂ ਖੋਹਾਂ ਹੋ ਰਹੀਆਂ ਹਨ, ਲੋਕ ਅਮਨ ਚੈਨ ਦੀ ਜਿੰਗਦੀ ਜਿਉਣਾ ਚਾਹੁੰਦੇ ਹਨ ਪਰ ਇਹ ਸਰਕਾਰ ਲਗਦਾ ਹੈ ਕਿ ਲੋਕਾਂ ਨੂੰ ਨਵੇਂ ਦੌਰ ਵੱਲ ਤੋਰ ਕੇ ਹੀ ਸਾਹ ਲਵੇਗੀ ਅਤੇ ਮਜ਼ਬੂਰਨ ਲੋਕ ਸੜਕਾਂ 'ਤੇ ਆਉਣ ਲਈ ਮਜ਼ਬੂਰ ਹੋ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਮਨਿੰਦਰਪਾਲ ਸਿੰਘ ਪਲਾਸੌਰ ਇੰਚਾਰਜ ਮਾਝਾ ਜੋਨ, ਪ੍ਰਿੰਸੀਪਲ ਸਵਿੰਦਰ ਸਿੰਘ ਸਮੇਤ ਪੀਪਲਜ਼ ਪਾਰਟੀ ਦੇ ਵਰਕਰ ਹਾਜਰ ਸਨ।
ਪਤਨੀ ਨੇ ਆਪਣੇ ਆਸ਼ਿਕ ਨਾਲ ਮਿਲ ਕੀਤਾ ਅਜਿਹਾ ਖੂਨੀ ਕਾਂਡ
NEXT STORY