ਚੰਡੀਗੜ੍ਹ, (ਰਮਨਜੀਤ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਵਿਧਾਨ ਸਭਾ ਖੇਤਰ ਕਰਨਾਲ ਦੇ ਸਿਵਲ ਲਾਈਨ ਥਾਣਾ ਵਿਚ ਫਾਸਟ ਵੇ ਦੇ ਮਾਲਕ ਤੇ ਮੈਨੇਜਿੰਗ ਡਾਇਰੈਕਟਰ ਗੁਰਦੀਪ ਸਿੰਘ ਤੇ ਹੋਰਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮਾਮਲਾ ਟੀ.ਵੀ. ਚੈਨਲ ਦੇ ਸਿਗਨਲ ਚੋਰੀ ਕਰਨ ਤੇ ਕਾਪੀਰਾਈਟ ਐਕਟ ਦੇ ਉਲੰਘਣ ਦਾ ਹੈ। ਖਾਸ ਗੱਲ ਇਹ ਹੈ ਕਿ ਮਾਮਲਾ ਭਾਜਪਾ ਦੀ ਸਰਕਾਰ ਬਣਨ ਤੋਂ ਪਹਿਲਾਂ ਦਾ ਹੈ ਤੇ ਪੈਂਡਿੰਗ ਪਿਆ ਸੀ ਪਰ ਸੂਬੇ ਵਿਚ ਸੱਤਾ ਦਾ ਮਾਹੌਲ ਬਦਲਣ ਨਾਲ ਇਹ ਐੱਫ.ਆਈ.ਆਰ. ਦੀ ਸ਼ਕਲ ਲੈ ਗਿਆ ਹੈ। ਮਾਮਲੇ ਵਿਚ ਰਾਜਨੀਤਿਕ ਦਖਲ ਹੋਣ ਦੀ ਸੰਭਾਵਨਾ ਇਸ ਲਈ ਵੀ ਦੇਖੀ ਜਾ ਰਹੀ ਹੈ, Îਕਿਉਂਕਿ ਪੰਜਾਬ ਦੇ ਲੁਧਿਆਣਾ ਤੋਂ ਕੇਬਲ ਨੈਟਵਰਕ ਚਲਾਉਣ ਵਾਲੇ ਗੁਰਮੀਤ ਸਿੰਘ ਜੁਝਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਦਾ ਕਰੀਬੀ ਮੰਨਿਆ ਜਾਂਦਾ ਹੈ। ਹਰਿਆਣਾ ਵਿਚ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਗਠਜੋੜ ਸਹਿਯੋਗੀ ਭਾਰਤੀ ਜਨਤਾ ਪਾਰਟੀ ਤੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਵਿਚ ਕਾਫ਼ੀ ਤਲਖ਼ੀ ਵਧ ਗਈ ਸੀ।
ਮਾਮਲਾ ਕਰਨਾਲ ਇਲਾਕੇ ਦੇ ਨਾਜਾਇਜ਼ ਤਰੀਕੇ ਨਾਲ ਜ਼ੀ.ਟੀ.ਵੀ. ਚੈਨਲਾਂ ਦੇ ਪ੍ਰਸਾਰਣ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਚੈਨਲਾਂ ਦੀ ਡਿਸਟ੍ਰੀਬਿਊਟ ਕੰਪਨੀ ਤਾਜ ਟੈਲੀਵਿਜ਼ਨ ਨੇ ਫਾਸਟ ਵੇ ਤੇ ਸਥਾਨਕ ਕੇਬਲ ਆਪ੍ਰੇਟਰਜ਼ ਦੇ ਖਿਲਾਫ਼ ਧੋਖਾਦੇਹੀ, ਚੋਰੀ ਦੇ ਕਾਪੀਰਾਈਟ ਐਕਟ ਦੇ ਉਲੰਘਣ ਦੀ ਸ਼ਿਕਾਇਤ ਕੀਤੀ ਹੈ। ਕਰਨਾਲ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਸਿਵਲ ਲਾਈਨ ਕਰਨਾਲ ਵਿਚ ਫਾਸਟ ਵੇ ਦੇ ਐੱਮ.ਡੀ. ਗੁਰਦੀਪ ਸਿੰਘ, ਸੀ.ਈ.ਓ. ਪੀਯੂਸ਼ ਮਹਾਜਨ, ਕਰਨਾਲ ਦੇ ਜਗਦੀਪ ਸਿੰਘ ਵਿਰਕ, ਦੀਪਕ ਸ਼ਰਮਾ ਖਿਲਾਫ਼ ਧਾਰਾ 37/51/52ਏ/63/68,420 ਤੇ 379 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਐਨ.ਆਰ.ਆਈ. ਨੇ ਕੀਤਾ ਲੜਕੀ ਦਾ ਯੋਨ ਸੋਸ਼ਣ
NEXT STORY