ਤਲਵਾੜਾ (ਜੋਸ਼ੀ)- ਤਲਵਾੜਾ ਪੁਲਸ ਸਟੇਸ਼ਨ ਵਿਖੇ ਪੈਰੋਲ 'ਤੇ ਜੇਲ੍ਹ ਚੋਂ ਆਇਆ ਵਿਅਕਤੀ ਵਾਪਸ ਜੇਲ੍ਹ ’ਚ ਨਾਂ ਜਾਣ 'ਤੇ ਉਸ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਤਲਵਾੜਾ ਸਤਪਾਲ ਸਿੰਘ ਨੇ ਦੱਸਿਆ ਹੈ ਕਿ ਮਾਨਯੋਗ ਜ਼ਿਲ੍ਹਾ ਮੈਜਿਸਟ੍ਰੇਟ ਮੋਹਾਲੀ ਦੇ ਹੁਕਮ ਪ੍ਰਾਪਤ ਹੋਏ ਹਨ ਕਿ ਕੈਦੀ ਅਜੀਤ ਸਿੰਘ ਜੋ ਮੁਕੱਦਮਾ ਨੰਬਰ 7 ਮਿਤੀ 23-01-2019 ਧਾਰਾ 354 ਬੀ, 328, 506 ਆਈ. ਪੀ. ਸੀ. ਅਤੇ 8 ਪੋਕਸੇ ਐਕਟ ਅਧੀਨ ਥਾਣਾ ਤਲਵਾੜਾ ਅਧੀਨ 20 ਸਾਲ ਦੀ ਕੈਦ ਕੱਟ ਰਿਹਾ ਸੀ। ਕੈਦੀ ਮਾਨਯੋਗ ਜ਼ਿਲ੍ਹਾ ਮੈਜਿਸਟ੍ਰੇਟ ਮੋਹਾਲੀ ਜੀ ਦੇ ਹੁਕਮ ਨੰਬਰ 59 ਮਿਤੀ 26 ਜੁਲਾਈ 2021 ਦੇ ਆਦੇਸ਼ਾਂ ਅਨੁਸਾਰ ਮਿਤੀ 26 ਜੁਲਾਈ 2021 ਨੂੰ 8 ਹਫ਼ਤੇ ਦੀ ਪੈਰੋਲ 'ਤੇ ਰਿਹਾਅ ਕੀਤਾ ਗਿਆ ਸੀ। ਜਿਸ ਦੀ ਵਾਪਸੀ 22 ਸਤੰਬਰ 2021 ਨੂੰ ਬਣਦੀ ਸੀ ਪਰ ਕੈਦੀ ਜੇਲ੍ਹ’ਚ ਹਾਜਰ ਨਹੀਂ ਹੋਇਆ ਅਤੇ ਭਗੌੜਾ ਹੋ ਗਿਆ । ਤਲਵਾੜਾ ਪੁਲਸ ਸਟੇਸ਼ਨ ਵਿਖੇ ਅਜੀਤ ਸਿੰਘ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਇਹ ਵੀ ਪੜ੍ਹੋ: 'ਪੰਜਾਬ ਕੇਸਰੀ ਗਰੁੱਪ' ’ਤੇ ਕਾਰਵਾਈ ਦੇ ਵਿਰੋਧ 'ਚ ਇਕਜੁੱਟ ਹੋਏ ਵਪਾਰੀ, ਰੋਸ ਵਜੋਂ ਕਈ ਬਾਜ਼ਾਰ ਰਹਿਣਗੇ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਇਨ੍ਹਾਂ ਤਰੀਖ਼ਾਂ ਨੂੰ ਆ ਸਕਦੈ ਹਨੇਰੀ-ਤੂਫ਼ਾਨ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
NEXT STORY