ਲੁਧਿਆਣਾ (ਮਹੇਸ਼)- ਇਕ ਲੜਕੀ ਦਾ ਯੋਨ ਸ਼ੋਸ਼ਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਥਾਣਾ ਸਦਰ ਦੀ ਪੁਲਸ ਨੇ ਐਨ.ਆਰ.ਆਈ. ਸੰਜੀਵ ਗਰੋਵਰ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਧਾਂਦਰਾ ਰੋਡ, ਜਨਤਾ ਇਨਕਲੇਵ ਦੀ ਰਹਿਣ ਵਾਲੀ ਪੀੜਤਾ ਨੇ ਕਿਹਾ ਹੈ ਕਿ ਸੰਜੀਵ ਨਾਲ ਉਸ ਦੀ ਮੁਲਾਕਾਤ ਇਕ ਮੈਰਿਜ ਬਿਊਰੋ ਦੇ ਮੈਨੇਜਰ ਮਦਨ ਮੋਹਨ ਦੇ ਮਾਧਿਅਮ ਨਾਲ ਹੋਈ ਸੀ। ਸੰਜੀਵ ਨੇ ਉਸਨੂੰ ਦਸਿਆ ਸੀ ਕਿ ਉਹ ਅਮਰੀਕਾ ਤੋਂ ਵਾਪਸ ਆਇਆ ਹ ੈ। ਪੀੜਤਾ ਦਾ ਦੋਸ਼ ਹੈ ਕਿ ਸੰਜੀਵ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਦੇ ਨਾਲ ਸਰੀਰਕ ਸੰਬੰਧ ਬਨਾਉਣ ਦੀ ਕੋਸ਼ਿਸ਼ ਕੀਤੀ। ਜਾਂਚ ਅਧਿਕਾਰੀ ਸਬ ਇੰਸਪੈਕਟਰ ਰਾਜਿੰਦਰ ਪ੍ਰਸ਼ਾਦ ਨੇ ਦਸਿਆ ਕਿ ਕੱਲ ਪੀੜਤਾ ਦੇ 161 ਦੇ ਤਹਿਤ ਬਿਆਨ ਦਰਜ ਕਰਵਾਏ ਜਾਣਗੇ। ਉਹਨਾਂ ਨੇ ਦੱਸਿਆ ਕਿ ਦੋਸ਼ੀ ਚੰਡੀਗੜ੍ਹ ਰੋਡ ਸੈਕਟਰ 39 ਦੀ ਜੀ.ਆਰ.ਡੀ. ਕਲੋਨੀ ਦਾ ਰਹਿਣ ਵਾਲਾ ਹੈ, ਜੋ ਕਿ ਮਾਮਲਾ ਦਰਜ ਹੋਣ ਦੇ ਬਾਅਦ ਲਾਪਤਾ ਹੋ ਗਿਆ ਹੈ।
ਪੰਜਾਬ 'ਚ ਨਸ਼ੇ ਲਈ ਪੰਜਾਬ ਸਰਕਾਰ ਦੇ ਅਹਿਮ ਵਿਅਕਤੀਆਂ ਦਾ ਹੱਥ : ਮਨਪ੍ਰੀਤ ਬਾਦਲ
NEXT STORY