ਨਿਊਯਾਰਕ— ਫਿਲਮ ਮੇਕਰ ਅਤੇ ਵਿਗਿਆਨੀ ਰੋਜੋਲੀ ਨੇ ਆਪਣੀ ਕਿਸਮ ਦੇ ਸਭ ਤੋਂ ਖਤਰਨਾਕ ਅਤੇ ਇਕਲੌਤੇ ਅਜਿਹੇ ਸਟੰਟ ਨੂੰ ਅੰਜ਼ਾਮ ਦਿੱਤਾ। ਇਹ ਸਟੰਟ ਅਜਿਹਾ ਸੀ ਕਿ ਦੇਖਣ ਵਾਲਿਆਂ ਦੇ ਲੂਹ ਕੰਢੇ ਖੜ੍ਹੇ ਹੋ ਗਏ। ਇਹ ਸਟੰਟ ਡਿਸਕਵਰੀ ਚੈਨਲ 'ਤੇ ਲਾਈਵ ਪੇਸ਼ ਕੀਤਾ ਗਿਆ।
ਰੋਜੋਲੀ ਨੇ ਖੁਦ ਨੂੰ ਐਨਾਕੋਂਡਾ ਦੇ ਸਾਹਮਣੇ ਭੋਜਨ ਦੇ ਰੂਪ ਵਿਚ ਪੇਸ਼ ਕੀਤਾ। ਐਨਾਕੋਂਡਾ ਜਿਵੇਂ-ਜਿਵੇਂ ਉਸ ਨੂੰ ਨਿਗਲ ਰਿਹਾ ਸੀ, ਉਸ ਦਾ ਇਕ-ਇਕ ਪਲ ਕੈਮਰੇ 'ਚ ਕੈਦ ਕੀਤਾ ਗਿਆ। ਐਨਾਕੋਂਡਾ ਆਪਣੇ ਸ਼ਿਕਾਰ ਨੂੰ ਨਿਗਲਣ ਤੋਂ ਪਹਿਲਾਂ ਉਸ ਨੂੰ ਕੁੰਡਲੀ ਵਿਚ ਇਸ ਤਰ੍ਹਾਂ ਜਕੜਦਾ ਹੈ ਕਿ ਉਸ ਦਾ ਦਮ ਨਿਕਲ ਜਾਵੇ ਅਤੇ ਇਸ ਕਾਰਨ ਰੋਜੋਲੀ ਦਾ ਇਹ ਸਟੰਟ ਬੇਹੱਦ ਖਤਰਨਾਕ ਬਣ ਗਿਆ। ਜੇ ਕਿਹਾ ਜਾਵੇ ਕਿ ਰੋਜੋਲੀ ਮੌਤ ਦੇ ਮੂੰਹ 'ਚ ਜਾ ਕੇ ਜ਼ਿੰਦਾ ਵਾਪਸ ਆ ਗਏ ਤਾਂ ਇਹ ਵੀ ਗਲਤ ਨਹੀਂ ਹੋਵੇਗਾ।
ਰੋਜੋਲੀ ਨੇ ਇਹ ਸਟੰਟ ਅਮੇਜ਼ਨ ਦੇ ਜੰਗਲਾਂ ਵੱਲ ਲੋਕਾਂ ਦਾ ਧਿਆਨ ਖਿੱਚਣ ਲਈ ਕੀਤਾ ਸੀ। ਇਹ ਜੰਗਲ ਹੌਲੀ-ਹੌਲੀ ਘਟਦੇ ਜਾ ਰਹੇ ਹਨ ਤੇ ਜੰਗਲੀ ਜੀਵਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ।
ਐਨਾਕੋਂਡਾ ਦੀ ਕੁੰਡਲੀ ਤੋਂ ਬਚਲਣ ਲਈ ਰੋਜੋਲੀ ਲਈ ਖਾਸ ਕਿਸਮ ਦਾ ਫਾਈਬਰ ਸੂਟ ਤਿਆਰ ਕੀਤਾ ਗਿਆ ਸੀ। ਇਸ ਵਿਚ ਸਾਹ ਲੈਣ ਲਈ ਪੂਰਾ ਸਿਸਟਮ ਸੀ। ਇਸ ਸੂਟ ਵਿਚ ਕੈਮਰੇ ਤੋਂ ਇਲਾਵਾ ਸੰਚਾਰ ਦੇ ਹੋਰ ਯੰਤਰ ਵੀ ਲੱਗੇ ਸਨ। ਰੋਜੋਲੀ ਨੇ ਕਿਹਾ ਕਿ ਉਹ ਨਹੀਂ ਜਾਣਦੇ ਸਨ ਇਹ ਸਾਰਾ ਸਿਸਟਮ ਕੰਮ ਕਰੇਗਾ ਵੀ ਜਾਂ ਨਹੀਂ ਪਰ ਕਿਸਮਤ ਦੇ ਨਾਲ ਸਾਰਾ ਕੁਝ ਉਸੇ ਤਰ੍ਹਾਂ ਹੋਇਆ, ਜਿਸ ਤਰ੍ਹਾਂ ਸੋਚਿਆ ਗਿਆ ਸੀ।
ਪੇਰੂ ਦੇ ਅਮੇਜ਼ਨ ਜੰਗਲਾਂ ਵਿਚ ਪਹਿਲਾਂ ਤਾਂ 60 ਦਿਨਾਂ ਦੀ ਸਖਤ ਮਿਹਨਤ ਦੇ ਨਾਲ ਐਨਾਕੋਂਡਾ ਨੂੰ ਲੱਭਿਆ ਗਿਆ ਤੇ ਫਿਰ ਜਦੋਂ ਉਹ ਇਸ ਵਿਸ਼ਾਲ ਸੱਪ ਦੇ ਕੋਲ ਗਏ ਤਾਂ ਉਹ ਉਸ ਨੂੰ ਨਿਗਲਣ ਲਈ ਤਿਆਰ ਨਾ ਹੋਇਆ। ਜਦੋਂ ਰੋਜੋਲੀ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਜਾ ਕੇ ਸੱਪ ਨੇ ਪ੍ਰਤੀਕਿਰਿਆ ਦਿੱਤੀ ਤੇ ਆਖਰ ਉਹ ਸਮਾਂ ਆ ਗਿਆ ਜਦੋਂ ਐਨਾਕੋਂਡਾ ਨੇ ਕਾਲ ਬਣ ਕੇ ਆਪਣਾ ਮੂੰਹ ਰੋਜੋਲੀ ਲਈ ਖੋਲ੍ਹ ਲਿਆ। ਐਨਾਕੋਂਡਾ ਨੇ ਰੋਜੋਲੀ ਨੂੰ ਨਿਗਲਣਾ ਸ਼ੁਰੂ ਕੀਤਾ। ਰੋਜੋਲੀ ਨੇ ਕਰੀਬ ਇਕ ਘੰਟਾ ਐਨਾਕੋਂਡਾ ਦੇ ਸਰੀਰ ਵਿਚ ਬਿਤਾਇਆ। ਇਸ ਦੌਰਾਨ ਉਸ ਨੂੰ ਡਰ ਲੱਗਦਾ ਰਿਹਾ ਕਿ ਕਿਤੇ ਕੋਈ ਗੜਬੜ ਨਾ ਹੋ ਜਾਵੇ।
ਰੋਜੋਲੀ ਦੇ ਇਸ ਸਟੰਟ ਤੋਂ ਪਹਿਲਾਂ ਜਾਨਵਰਾਂ ਲਈ ਕੰਮ ਕਰਨ ਵਾਲੇ ਸੰਗਠਨ ਪੇਟਾ ਵੱਲੋਂ ਸਖਤ ਵਿਰੋਧ ਕੀਤਾ ਗਿਆ ਸੀ। ਰੋਜੋਲੀ ਨੂੰ ਜਾਨ ਤੋਂ ਮਾਰਨ ਤੱਕ ਦੀਆਂ ਧਮਕੀਆਂ ਮਿਲੀਆਂ ਪਰ ਉਹ ਅੜੇ ਰਹੇ।
ਮੈਰੀਲੈਂਡ 'ਚ ਜੈਟ ਹਵਾਈ ਜਹਾਜ਼ ਹਾਦਸਾ, 3 ਮਰੇ
NEXT STORY