ਮੁੰਬਈ- ਬਾਲੀਵੁੱਡ ਅਭਿਨੇਤਾ ਰਜਨੀਕਾਂਤ ਦਾ ਕਹਿਣਾ ਹੈ ਕਿ ਤਾਮਿਲ ਫਿਲਮ 'ਲਿੰਗਾ' 'ਚ ਉਮਰ 'ਚ ਉਨ੍ਹਾਂ 'ਤੋਂ ਛੋਟੀ ਅਭਿਨੇਤਰੀ ਸੋਨਾਕਸ਼ੀ ਸਿਨਹਾ ਨਾਲ ਰੋਮਾਂਸ ਕਰਨਾ ਉਨ੍ਹਾਂ ਲਈ ਇਕ ਚੁਣੌਤੀ ਸੀ। ਉਨ੍ਹਾਂ ਕਿਹਾ ਕਿ ਜਿੰਨੀ ਘਬਰਾਹਟ ਉਨ੍ਹਾਂ ਨੂੰ ਸੋਨਾਕਸ਼ੀ ਨਾਲ ਡਿਊਟ ਗਾਣਾ ਕਰਦੇ ਸਮੇਂ ਹੋਈ ਸੀ ਉਨੀ ਤਾਂ ਪਹਿਲੀ ਵਾਰੀ ਕੈਮਰੇ ਦਾ ਸਾਹਮਣਾ ਕਰਦੇ ਵੀ ਨਹੀਂ ਹੋਈ। ਰਜਨੀਕਾਂਤ ਨੇ ਇਹ ਗੱਲ ਫਿਲਮ 'ਲਿੰਗਾ' ਦੇ ਤੇਲਗੂ ਵਰਜ਼ਨ ਦੀ ਸਕ੍ਰੀਨਿੰਗ ਦੌਰਾਨ ਕੀਤੀ। ਉਨ੍ਹਾਂ ਨੇ ਕਿਹਾ, ''ਭਗਵਾਨ ਮੇਰੇ ਵਰਗੇ 60 ਸਾਲ ਦੇ ਅਭਿਨੇਤਾ ਨੂੰ ਜੋ ਸਭ ਤੋਂ ਵੱਡੀ ਸਜ਼ਾ ਦੇ ਸਕਦਾ ਹੈ ਉਹ ਹੈ ਡਿਊਟ ਗਾਣਾ। ਮੈਨੂੰ ਸੋਨਾਕਸ਼ੀ ਨਾਲ ਇਸ ਗਾਣੇ ਦੀ ਸ਼ੂਟਿੰਗ ਕਰਨਾ ਚਲਦੀ ਗੱਡੀ 'ਤੇ ਸਟੰਟ ਕਰਨ ਤੋਂ ਵੀ ਜ਼ਿਆਦਾ ਔਖਾ ਸੀ। ਰਜਨੀਕਾਂਤ ਦਾ ਸੋਨਾਕਸ਼ੀ ਲਈ ਇਹ ਰਿਐਕਸ਼ਨ ਠੀਕ ਅਜਿਹੀ ਹੀ ਫਿਲਮ ਦੀ ਦੂਜੀ ਲੀਡ ਅਭਿਨੇਤਰੀ ਅਨੁਸ਼ਕਾ ਸ਼ੈੱਟੀ ਲਈ ਵੀ ਸੀ।'' ਉਨ੍ਹਾਂ ਨੇ ਕਿਹਾ, ''ਮੈਨੂੰ ਆਪਣੀ ਫਿਲਮ 'ਚ ਵੀ ਇੰਨੀ ਘਬਰਾਹਟ ਨਹੀਂ ਹੋਈ ਸੀ ਜਿੰਨੀ ਸੋਨਾਕਸ਼ੀ ਨਾਲ ਰੋਮਾਂਸ ਕਰਦੇ ਸਮੇਂ ਹੋਈ। ਮੈਂ ਸੋਨਾਕਸ਼ੀ ਨੂੰ ਬਚਪਨ ਤੋਂ ਜਾਣਦਾ ਹਾਂ ਅਤੇ ਉਹ ਮੇਰੀਆਂ ਬੇਟੀਆਂ ਨਾਲ ਵੱਡੀ ਹੋਈ ਹੈ।'' ਕੇ. ਐੱਸ.ਰਵੀ ਕੁਮਾਰ ਵਲੋਂ ਨਿਰਦੇਸ਼ਿਤ 'ਲਿੰਗਾ' 12 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜੋ ਰਜਨੀਕਾਂਤ ਦੇ ਫੈਨਜ਼ ਲਈ ਇਕ ਬਹੁਤ ਵੱਡਾ ਤੋਹਫਾ ਹੈ।
ਦੇਖੋ ਬਰਥਡੇ ਗਰਲ ਦੀਆ ਦੀਆਂ ਅਣਦੇਖੀਆਂ ਤਸਵੀਰਾਂ
NEXT STORY