ਜਗਰਾਓਂ-ਜਗਰਾਓਂ ਦੇ ਪਿੰਡ ਰਾਮਗੜ੍ਹ ਭੁੱਲਰ 'ਚ ਕੁਝ ਮਨਚਲੇ ਮੁੰਡਿਆਂ ਨੇ ਪੁਰਾਣੀ ਰੰਜਿਸ਼ ਕਾਰਨ ਇਕ ਮੁੰਡੇ ਨੂੰ ਸ਼ਰੇਆਮ ਸੜਕ ਦੇ ਵਿਚਕਾਰ ਪੂਰਾ ਨੰਗਾ ਕਰਕੇ ਕੁੱਟਿਆ ਅਤੇ ਫਿਰ ਉਸ ਦੀ ਵੀਡੀਓ ਵੀ ਬਣਾ ਲਈ। ਬਾਅਦ 'ਚ ਮਨਚਲਿਆਂ ਨੇ ਇਸ ਵੀਡੀਓ ਨੂੰ ਸੋਸ਼ਲ ਸਾਈਟ 'ਤੇ ਪਾ ਦਿੱਤਾ, ਜੋ ਕਿ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਜਾਣਕਾਰੀ ਮੁਤਾਬਕ ਪੀੜਤ ਮੁੰਡੇ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਸ ਦਾ ਕੁਝ ਨੌਜਵਾਨਾਂ ਨਾਲ ਝਗੜਾ ਹੋ ਗਿਆ ਸੀ, ਜਿਸ ਦਾ ਬਦਲਾ ਲੈਣ ਲਈ ਇਨ੍ਹਾਂ ਮੁੰਡਿਆਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨੂੰ ਨੰਗਾ ਕਰਕੇ ਕੁੱਟਿਆ। ਪੀੜਤ ਮੁੰਡੇ ਨੇ ਦੱਸਿਆ ਕਿ ਪਹਿਲਾਂ ਇਨ੍ਹਾਂ ਮਨਚਲਿਆਂ ਨੇ ਉਸ ਦੇ ਪੂਰੇ ਕੱਪੜੇ ਉਤਰਵਾ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
ਦੋਸ਼ੀਆਂ ਨੇ ਮੁੰਡੇ ਨੂੰ ਕੁੱਟਦੇ ਸਮੇਂ ਉਸ ਦੀ ਵੀਡੀਓ ਵੀ ਬਣਾ ਲਈ। ਫਿਲਹਾਲ ਪੁਲਸ ਨੇ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।
ਇਸ ਕਲਾਕਾਰ ਦੀ ਕਲਾ ਨੇ ਤਾਂ ਬੱਬੂ ਮਾਨ ਨੂੰ ਵੀ ਫੈਨ ਬਣਾ ਲਿਆ (ਵੀਡੀਓ)
NEXT STORY