ਜਲੰਧਰ : ਕਹਿੰਦੇ ਨੇ ਕਲਾ ਤਾਂ ਰੱਬ ਦੀ ਬਖਸ਼ੀ ਹੋਈ ਦਾਤ ਹੁੰਦੀ ਹੈ ਅਤੇ ਉਸ ਨੂੰ ਤਰਾਸ਼ਿਆ ਤਾਂ ਜਾ ਸਕਦਾ ਹੈ ਪਰ ਪੈਦਾ ਨਹੀਂ ਕੀਤਾ ਜਾ ਸਕਦਾ। ਕੁਝ ਅਜਿਹੀ ਹੀ ਕਲਾ ਰੱਬ ਨੇ ਦਰਸ਼ਨ ਲੱਖੇਵਾਲਾ ਨੂੰ ਬਖਸ਼ੀ ਹੈ। ਜੀ ਹਾਂ ਕਿਉਂਕਿ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਦਰਸ਼ਨ ਲੱਖੇਵਾਲਾ ਦੇ ਦੋ ਗੀਤ ਬਹੁਤ ਮਸ਼ਹੂਰ ਹੋ ਗਏ ਹਨ। ਇੰਨਾ ਹੀ ਨਹੀਂ ਇਸ ਨਿਮਾਣੇ ਜਿਹੇ ਕਲਾਕਾਰ ਨੇ ਆਪਣੇ ਗੀਤ ਲਿਖੇ ਵੀ ਖੁਦ ਨੇ ਅਤੇ ਗਾਏ ਵੀ ਖੁਦ ਹੀ ਨੇ ਅਤੇ ਮਿਊਜ਼ਿਕ ਵੀ ਖਿੜਕੀ ਦੀ ਢੋਲਕੀ ਬਣਾ ਕੇ ਖੁਦ ਹੀ ਦਿੱਤਾ ਹੈ। ਇਥੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਸ ਨੇ ਇਹ ਗੀਤ ਖੁਦ ਹੀ ਇਕ ਮੋਬਾਈਲ 'ਤੇ ਵੀਡੀਓ ਬਣਾ ਕੇ ਫੇਸਬੁੱਕ 'ਤੇ ਸ਼ੇਅਰ ਕੀਤੇ ਹਨ ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਹੈਰਾਨੀਜਨਕ ਹੁੰਗਾਰਾ ਮਿਲ ਰਿਹਾ ਹੈ।
ਦਰਸ਼ਨ ਦੇ ਇਕ ਗੀਤ 'ਨੰਗ ਪੁਣੇ ਦਾ ਬੁਖਾਰ' ਜਦੋਂ ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਨੇ ਸੁਣਿਆ ਤਾਂ ਉਨ੍ਹਾਂ ਨੂੰ ਇਸ ਕਲਾਕਾਰ ਦੀ ਕਲਾ ਇੰਨੀ ਪਸੰਦ ਆਈ ਕਿ ਉਨ੍ਹਾਂ ਨੇ ਉਸ ਦੀ ਇਸ ਵੀਡੀਓ ਨੂੰ ਆਪਣੇ ਫੇਸਬੁੱਕ 'ਤੇ ਪੇਜ਼ 'ਤੇ ਪੋਸਟ ਕਰਕੇ ਇਸ ਬਾਰੇ ਜਾਣਕਾਰੀ ਮੰਗੀ ਅਤੇ ਕਿਹਾ ਹੈ ਕਿ ਉਹ ਦਰਸ਼ਨ ਨੂੰ ਗਾਇਕ ਬਣਾਉਣਾ ਚਾਹੁੰਦੇ ਹਨ।
ਨਾ ਤਾਂ ਦਰਸ਼ਨ ਦੇ ਗੀਤਾਂ ਨੂੰ ਕਿਸੇ ਚੈਨਲ ਨੇ ਪ੍ਰਮੋਟ ਕੀਤਾ ਹੈ ਨਾ ਹੀ ਕਿਸੇ ਮਿਊਜ਼ਿਕ ਡਾਈਰੈਕਟਰ ਨੇ ਇਸ ਨੂੰ ਮਿਊਜ਼ਿਕ ਦਿੱਤਾ ਹੈ। ਇਸ ਦਾ ਮਿਊਜ਼ਿਕ ਲੱਖੇ ਨੇ ਇਕ ਖੜਕੀ ਦੀ ਢੋਲਕੀ ਵਜਾ ਕੇ ਖੁਦ ਹੀ ਤਿਆਰ ਕੀਤਾ ਹੈ। ਇਨ੍ਹਾਂ ਗੀਤਾਂ ਨੂੰ ਫੇਸਬੁੱਕ, ਵਟਸਐਪ ਅਤੇ ਯੂਟਿਊਬ 'ਤੇ ਖੂਬ ਸੁਣਿਆ, ਦੇਖਿਆ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਰੇਗਿਸਤਾਨ 'ਚ ਤਬਦੀਲ ਹੋਣ ਦਾ ਮਾਮਲਾ ਸੰਸਦ 'ਚ ਗੂੰਜਿਆ
NEXT STORY