ਗੁਰਾਇਆ- ਸਰਕਾਰੀ ਐਲੀਮੈਂਟਰੀ ਸਕੂਲ ਢੰਡਾ ਦੇ 8ਵੀਂ ਜਮਾਤ ਦੇ ਵਿਦਿਆਰਥੀ ਨੇ ਅਧਿਆਪਕਾਂ ਦੀ ਕੁੱਟਮਾਰ ਤੋਂ ਤੰਗ ਆ ਕੇ ਫਿਨਾਈਲ ਪੀ ਕੇ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਕਿ ਸਕੂਲ ਦੇ ਅਧਿਆਪਕਾਂ ਨੇ ਇਸ ਤਰ੍ਹਾਂ ਦੇ ਦੋਸ਼ ਨੂੰ ਬੇਬੁਨਿਆਦ ਦੱਸਿਆ ਹੈ। ਸਿਵਲ ਹਸਪਤਾਲ 'ਚ ਦਾਖਲ ਵਿਦਿਆਰਥੀ ਬਲਬੀਰ ਚੰਦ ਦੀ ਮਾਤਾ ਕਮਲੇਸ਼ ਰਾਣੀ ਨੇ ਦੱਸਿਆ ਕਿ ਬੀਤੇ 2 ਮਹੀਨਿਆਂ ਤੋਂ ਲਗਾਤਾਰ ਸਕੂਲ ਦੇ ਅਧਿਆਪਕ ਉਸ ਦੇ ਪੁੱਤਰ ਨੂੰ ਸਕੂਲ 'ਚ ਦੇਰੀ ਨਾਲ ਆਉਣ 'ਤੇ ਲਗਾਤਾਰ ਕੁੱਟਦੇ ਸਨ। ਮੰਗਲਵਾਰ ਨੂੰ ਜਦੋਂ ਬਲਬੀਰ ਚੰਦ ਸਕੂਲ ਪੁੱਜਿਆ ਤਾਂ ਉਸ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ ਗਈ ਅਤੇ ਘਰ ਵਾਪਸ ਭੇਜ ਦਿੱਤਾ ਗਿਆ। ਜਦੋਂ ਉਹ ਸਕੂਲ ਪੁੱਜੇ ਤਾਂ ਦੱਸਿਆ ਗਿਆ ਕਿ ਉਨ੍ਹਾਂ ਦੇ ਪੁੱਤਰ ਦਾ ਚਾਲ-ਚੱਲਣ ਠੀਕ ਨਹੀਂ ਹੈ ਅਤੇ ਅਨੁਸ਼ਾਸਨ 'ਚ ਨਹੀਂ ਰਹਿ ਰਿਹਾ। ਇਸ ਕਾਰਨ ਉਸ ਨੂੰ ਸਕੂਲ 'ਚੋਂ ਕੱਢ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਵਿਦਿਆਰਥੀ ਨੇ ਸਵੇਰੇ ਕਰੀਬ 10 ਵਜੇ ਫਿਨਾਈਲ ਪੀ ਲਈ, ਜਿਸ ਨੂੰ ਗੁਰਾਇਆ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਬਲਬੀਰ ਚੰਦ ਦੇ ਪਿਤਾ ਬੂਟਾ ਰਾਮ ਨੇ ਦੋਸ਼ ਲਗਾਇਆ ਕਿ ਜਦੋਂ ਉਹ ਸਕੂਲ ਪੁੱਜੇ ਤਾਂ ਉੱਥਏ ਪੁਲਸ ਬੁਲਾ ਕੇ ਉਸ 'ਤੇ ਗਾਲੀ-ਗਲੋਚ ਦਾ ਦੋਸ਼ ਲਗਾ ਕੇ ਪੁਲਸ ਹਵਾਲੇ ਕਰ ਦਿੱਤਾ। ਹੋਸ਼ 'ਚ ਆਏ ਵਿਦਿਆਰਥੀ ਬਲਬੀਰ ਚੰਦ ਨੇ ਸਰੀਰਕ ਸਿੱਖਿਆ ਦੇ ਅਧਿਆਪਕ ਜਸਦੀਪ ਸਿੰਘ ਭੋਗਲ ਅਤੇ ਇਕ ਹੋਰ ਮੈਡਮ 'ਤੇ ਬੁਰੀ ਤਰਾਂ ਕੁੱਟਮਾਰ ਦੇ ਦੋਸ਼ ਲਗਾਏ ਹਨ। ਦੂਜੇ ਪਾਸੇ ਜਦੋਂ ਅਇਧਆਪਕ ਜਸਦੀਪ ਸਿੰਘ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ 2-3 ਦਿਨ ਤੋਂ ਮੈਡੀਕਲ ਛੁੱਟੀ 'ਤੇ ਹਨ, ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਉਕਤ ਵਿਦਿਆਰਥੀ 'ਤੇ ਕਦੇ ਹੱਥੇ ਤੱਕ ਨਹੀਂ ਚੁੱਕਿਆ ਹੈ।
'ਹੋ ਗਈ ਡੀ. ਸੀ. ਜਿੰਨੀਂ ਟੋਹਰ, ਜਿਥੋਂ ਲੰਘਦੇ ਆ ਵੱਜਦੇ ਸਲੂਟ'
NEXT STORY